ਜਵਾਕਾਂ ਨੂੰ ਸੱਭਿਆਚਾਰ ਨਾਲ ਜੋੜਨ ਲਈ ਨਿਊਜ਼ੀਲੈਂਡ ‘ਚ ਦੂਜੀ ਵਾਰ ਕਰਵਾਏ ਜਾਣਗੇ ਭੰਗੜੇ ਦੇ ਮੁਕਾਬਲੇ

ਪੰਜਾਬੀ ਬੰਦਾ ਭਾਵੇਂ ਆਪਣੀ ਜੰਮਣ ਭੋਇੰ ਛੱਡ ਕੇ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਜਾ ਕੇ ਸਦਾ ਲਈ ਉੱਥੋਂ ਦਾ ਵਸਨੀਕ ਬਣ ਜਾਵੇ, ਜ਼ਿੰਦਗੀ ਜਿਊਣ ਲਈ ਉਸ ਦੇਸ਼ ਦੀ ਭਾਸ਼ਾ ਸਿੱਖ ਲਵੇ ਤੇ ਉੱਥੋਂ ਦੇ ਰੰਗ ਢੰਗ ਵਿੱਚ ਢਲ ਜਾਵੇ ਪਰ ਉਹ ਆਪਣੀ ਮਾਂ ਬੋਲੀ ਤੇ ਸੱਭਿਆਚਾਰ ਨੂੰ ਕਦੇ ਵੀ ਨਹੀਂ ਵਿਸਾਰਦਾ। ਮਾਂ ਬੋਲੀ ਅਤੇ ਸੱਭਿਆਚਾਰ ਮਨੁੱਖੀ ਜ਼ਿੰਦਗੀ ਦੇ ਜਨਮ ਤੋਂ ਲੈ ਕੇ ਜ਼ਿੰਦਗੀ ਦੇ ਆਖ਼ਰੀ ਸਾਹਾਂ ਤੱਕ ਚੱਲਣ ਵਾਲੀ ਪ੍ਰਕਿਰਿਆ ਹੈ। ਇਸੇ ਕੜੀ ਤਹਿਤ ਨਿਊਜ਼ੀਲੈਂਡ ‘ਚ ਵੱਸਦੇ ਪੰਜਾਬੀ ਭਾਈਚਾਰੇ ਦੇ ਬੱਚਿਆਂ ਨੂੰ ਵਿਰਸੇ ਨਾਲ ਜੋੜਨ ਲਈ Pardesi Force Club ਵੱਲੋਂ ਇੱਕ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਹੈ। ਦਰਅਸਲ ਕਲੱਬ ਵੱਲੋਂ 6 ਤੋਂ ਲੈ ਕੇ 15 ਸਾਲ ਦੇ ਜਵਾਕਾਂ ਦੇ ਭੰਗੜੇ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਦੌਰਾਨ SOLO & GROUP PERFORMANCES ਮੁਕਾਬਲੇ ਕਰਵਾਏ ਜਾਣਗੇ। ਪਹਿਲੇ ਸਾਲ ਦੀ ਸਫਲਤਾ ਤੋਂ ਬਾਅਦ ਕਲੱਬ ਵੱਲੋਂ ਦੂਜੇ ਸਾਲ ਦੂਜੀ ਵਾਰ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਇਹ ਮੁਕਾਬਲੇ 8TH SEP 2024, SUNDAY, AT 2PM BNZ THEATRE, DUE DROP EVENT CENTRE 770 GREAT SOUTH ROAD ਵਿਖੇ ਕਰਵਾਏ ਜਾਣਗੇ।

ਜੇਕਰ CATEGORIES ਦੀ ਗੱਲ ਕਰੀਏ ਤਾਂ ਇੰਨ੍ਹਾਂ ਵਿੱਚ SOLO – UNDER 6, UNDER 9, UNDER 12, UNDER 15 ਤੇ OVER 15 ਦੇ ਮੁਕਾਬਲੇ ਹੋਣਗੇ ਜਿਨ੍ਹਾਂ ਦੀ REGISTRATION ਫੀਸ $50 ਰੱਖੀ ਗਈ ਹੈ। ਉੱਥੇ ਹੀ DUET/GROUP ‘ਚ UNDER 15 ਤੇ OVER 15 ਦੇ ਮੁਕਾਬਲੇ ਕਰਵਾਏ ਜਾਣਗੇ ਜਿਨ੍ਹਾਂ ਦੀ REGISTRATION ਫੀਸ $200 ਰੱਖੀ ਗਈ ਹੈ। ਉੱਥੇ ਇਸ ਦੌਰਾਨ ਸਪੈਸ਼ਲ ਇਨਾਮ ਵੀ ਦਿੱਤੇ ਜਾਣਗੇ। ਜਿਆਦਾ ਜਾਣਕਾਰੀ ਲਈ ਅਤੇ Sponsorship ਲਈ 020 403 114 31 (RAMMI), 027 464 1285 (JATINDER), 022 187 9916 (DEEP) ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

ਜ਼ਿਕਰਯੋਗ ਹੈ ਕਿ ਅੱਜ ਦੀ ਜਵਾਨ ਪੀੜ੍ਹੀ ਭੰਗੜੇ ਨੂੰ ਪੂਰੀ ਤਰ੍ਹਾਂ ਨਾਲ ਭੁੱਲਦੀ ਜਾ ਰਹੀ ਹੈ ਅਤੇ ਪੱਛਮ ਵਾਲੇ ਸੱਭਿਆਚਾਰ ਵਿੱਚ ਰੰਗੀ ਜਾ ਰਹੀ ਹੈ। ਅਜਿਹੇ ‘ਚ ਬੱਚਿਆਂ ਤੇ ਜਵਾਨ ਪੀੜ੍ਹੀ ਨੂੰ ਪੰਜਾਬ ਦੇ ਅਮੀਰ ਵਿਰਸੇ ਅਤੇ ਪੰਜਾਬ ਦੇ ਲੋਕ ਨਾਚ ਭੰਗੜੇ ਦੇ ਨਾਲ ਜੋੜਨ ਲਈ Pardesi Force Club ਵੱਲੋਂ ਇਹ ਵਿਸ਼ੇਸ਼ ਮੁਕਾਬਲੇ ਕਰਵਾਏ ਜਾ ਰਹੇ ਹਨ।

Add a Comment

Your email address will not be published. Required fields are marked *