ਸਿੰਗਾਪੁਰ ’ਚ ਰੈਪਰ ਸੁਭਾਸ਼ ਨਾਇਰ ਨੂੰ ਹੋਈ ਜੇਲ੍ਹ

ਸਿੰਗਾਪੁਰ- ਭਾਰਤੀ ਮੂਲ ਦੇ ਸਿੰਗਾਪੁਰੀ ‘ਰੈਪਰ’ ਸੁਭਾਸ਼ ਨਾਇਰ ਨੂੰ ਆਨਲਾਈਨ ਪੋਸਟਾਂ ਰਾਹੀਂ ਨਸਲੀ ਅਤੇ ਧਾਰਮਿਕ ਸਮੂਹਾਂ ਦਰਮਿਆਨ ਹਿੰਸਾ ਫੈਲਾਉਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ ਮੰਗਲਵਾਰ ਨੂੰ 6 ਹਫ਼ਤਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ। ਉਸ ਨੂੰ ਜੁਲਾਈ 2019 ਤੋਂ ਮਾਰਚ 2021 ਦਰਮਿਆਨ ਆਨਲਾਈਨ ਪੋਸਟਾਂ ਰਾਹੀਂ ਨਸਲੀ ਅਤੇ ਧਰਮ ਸਬੰਧੀ ਮਾੜੀਆਂ ਟਿੱਪਣੀਆਂ ਕਰਨ ਲਈ ਇਸ ਸਾਲ 23 ਜੁਲਾਈ ਨੂੰ ਦੋਸ਼ੀ ਪਾਇਆ ਗਿਆ ਸੀ। ਉਸ ਦਾ ਪੂਰਾ ਨਾਂ ਸੁਭਾਸ਼ ਗੋਵਿਨ ਪ੍ਰਭਾਕਰ ਨਾਇਰ ਹੈ।

ਜ਼ਿਲ੍ਹਾ ਜੱਜ ਸੈਫੂਦੀਨ ਸਰੂਵਨ ਨੇ ਇਸਤਗਾਸਾ ਪੱਖ ਦੀ ਦਲੀਲ ਨਾਲ ਸਹਿਮਤੀ ਪ੍ਰਗਟਾਉਂਦੇ ਹੋਏ ਕਿਹਾ ਕਿ ਸੋਸ਼ਲ ਮੀਡੀਆ ਅਤੇ ਇੰਟਰਨੈੱਟ ਦੇ ਯੁੱਗ ਵਿੱਚ ਅਜਿਹੇ ਅਪਰਾਧਾਂ ਦੀ ਰੋਕਥਾਮ ਜ਼ਿਆਦਾ ਮਹੱਤਵ ਰੱਖਦੀ ਹੈ, ਕਿਉਂਕਿ ਮਾੜੇ ਇਰਾਦੇ ਵਾਲੇ ਨਸਲੀ ਸੰਦੇਸ਼ਾਂ ਨੂੰ ਵੱਡੇ ਪੱਧਰ ’ਤੇ ਤੇਜ਼ੀ ਨਾਲ ਫੈਲਾਇਆ ਜਾ ਸਕਦਾ ਹੈ। ਅਜਿਹੇ ਸੰਦੇਸ਼ ਨਾ ਸਿਰਫ਼ ਨਿਸ਼ਾਨਾ ਬਣਾਏ ਗਏ ਨਸਲੀ ਜਾਂ ਧਾਰਮਿਕ ਸਮੂਹਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ, ਸਗੋਂ ਸਮਾਜ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ।

Add a Comment

Your email address will not be published. Required fields are marked *