ਕਾਰਤਿਕ ਆਰਯਨ ਨੇ ਫੇਅਰਨੈੱਸ ਕਰੀਮ-ਪਾਨ ਮਸਾਲਾ ਦੇ ਵਿਗਿਆਪਨ ਕਰਨ ਤੋਂ ਕੀਤਾ ਇਨਕਾਰ

ਮੁੰਬਈ – ਕਾਰਤਿਕ ਆਰਯਨ ਨੇ ਫੇਅਰਨੈੱਸ ਕਰੀਮ-ਪਾਨ ਮਸਾਲਾ ਦੇ ਵਿਗਿਆਪਨ ਕਰਨ ਤੋਂ ਕੀਤਾ ਇਨਕਾਰ-ਕਾਰਤਿਕ ਆਰਯਨ ਇੰਡਸਟਰੀ ਦੇ ਬਿਹਤਰੀਨ ਅਦਾਕਾਰਾਂ ਵਿੱਚੋਂ ਇੱਕ ਹਨ। ਫ਼ਿਲਮਾਂ ਤੋਂ ਇਲਾਵਾ ਉਹ ਐਡਜ਼ ‘ਚ ਵੀ ਕੰਮ ਕਰ ਚੁੱਕੇ ਹਨ। ਕੁਝ ਸਾਲ ਪਹਿਲਾਂ ਕਾਰਤਿਕ ਨੂੰ ਫੇਅਰਨੈੱਸ ਕ੍ਰੀਮ ਦੇ ਵਿਗਿਆਪਨਾਂ ‘ਚ ਦੇਖਿਆ ਗਿਆ ਸੀ ਪਰ ਉਸ ਨੇ ਹੁਣ ਇਹ ਵਿਗਿਆਪਨ ਕਰਨਾ ਬੰਦ ਕਰ ਦਿੱਤਾ ਹੈ। ਇੱਥੋਂ ਤੱਕ ਕਿ ਅਦਾਕਾਰ ਦੁਆਰਾ ਫੇਅਰਨੈੱਸ ਕਰੀਮ ਦਾ ਇਕਰਾਰਨਾਮਾ ਵੀ ਰੀਨਿਊ ਨਹੀਂ ਕੀਤਾ ਗਿਆ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਪਾਨ ਮਸਾਲਾ ਦੇ ਵਿਗਿਆਪਨ ਤੋਂ ਵੀ ਇਨਕਾਰ ਕਰ ਦਿੱਤਾ ਹੈ। ਇੱਕ ਇੰਟਰਵਿਊ ‘ਚ, ਕਾਰਤਿਕ ਨੇ ਫੇਅਰਨੈੱਸ ਕ੍ਰੀਮ ਦੀ ਐਡਜ਼ ਨੂੰ ਬੰਦ ਕਰਨ ਬਾਰੇ ਗੱਲ ਕੀਤੀ। ਕਾਰਤਿਕ ਆਰਯਨ ਦੀ ਆਉਣ ਵਾਲੀ ਫ਼ਿਲਮ ‘ਚੰਦੂ ਚੈਂਪੀਅਨ ‘ ਹੈ, ਅਦਾਕਾਰ ਇਨ੍ਹੀਂ ਦਿਨੀਂ ਇਸ ਦੀ ਪ੍ਰਮੋਸ਼ਨ  ‘ਚ ਰੁੱਝੇ ਹੋਏ ਹਨ। 

ਇੰਨਾ ਹੀ ਨਹੀਂ ਉਸ ਨੇ ਇਸ ਐਡ ਦਾ ਇਕਰਾਰਨਾਮਾ ਵੀ ਰੀਨਿਊ ਨਹੀਂ ਕੀਤਾ। ਕਾਰਤਿਕ ਦਾ ਕਹਿਣਾ ਹੈ ਕਿ ਜੇਕਰ ਉਹ ਇਸਨੂੰ ਰੀਨਿਊ ਕਰਦੇ ਹਨ ਤਾਂ ਇਹ ਗਲਤ ਹੋਵੇਗਾ। ਦੱਸ ਦਈਏ ਕਿ ਇਕ ਇੰਟਰਵਿਊ ‘ਚ ਕਾਰਤਿਕ ਆਰਯਨ ਨੇ ਵੀ ਪਾਨ ਮਸਾਲਾ ਦੇ ਵਿਗਿਆਪਨ ਬਾਰੇ ਗੱਲ ਕੀਤੀ ਅਤੇ ਕਿਹਾ ਕਿ ਮੈਨੂੰ ਕਈ ਵਾਰ ਪਾਨ ਮਸਾਲਾ ਦਾ ਵਿਗਿਆਪਨ ਦਿੱਤਾ ਗਿਆ ਹੈ। ਕਈ ਬ੍ਰਾਂਡਾਂ ਨੇ ਮੇਰੇ ਕੋਲ ਪਹੁੰਚ ਕੀਤੀ, ਪਰ ਮੈਂ ਇਨਕਾਰ ਕਰ ਦਿੱਤਾ। ਮੈਂ ਇਹਨਾਂ ਚੀਜ਼ਾਂ ਨਾਲ ਸਬੰਧਤ ਨਹੀਂ ਹਾਂ ਤਾਂ ਮੈਂ ਇਹਨਾਂ ਨੂੰ ਆਪਣੇ ਦਰਸ਼ਕਾਂ ਲਈ ਕਿਉਂ ਪੇਸ਼ ਕਰਾਂ। ਮੈਂ ਉਹ ਕੰਮ ਕਰਨ ਤੋਂ ਬਚਣ ਦੀ ਕੋਸ਼ਿਸ਼ ਕਰਦਾ ਹਾਂ ਜੋ ਮੈਨੂੰ ਠੀਕ ਨਹੀਂ ਲੱਗਦਾ। ਇਸ ‘ਤੇ ਜਦੋਂ ਕਾਰਤਿਕ ਤੋਂ ਪੁੱਛਿਆ ਗਿਆ ਕਿ ਕੀ ਹੋਰ ਕਲਾਕਾਰ ਅਜਿਹਾ ਕਰਦੇ ਹਨ ਤਾਂ ਕਾਰਤਿਕ ਨੇ ਕਿਹਾ ਕਿ ਮੈਂ ਉਨ੍ਹਾਂ ਬਾਰੇ ਕੁਝ ਨਹੀਂ ਕਹਿ ਸਕਦਾ ਕਿਉਂਕਿ ਸ਼ਾਇਦ ਉਨ੍ਹਾਂ ਲਈ ਅਜਿਹਾ ਕਰਨਾ ਸਹੀ ਹੋਵੇਗਾ। ਮੇਰੇ ਲਈ ਨਹੀਂ।

Add a Comment

Your email address will not be published. Required fields are marked *