ਕਰਨ ਔਜਲਾ ਨੇ ਗੱਡੇ ਝੰਡੇ, ਵਿਦੇਸ਼ ਦੀ ਧਰਤੀ ‘ਤੇ ਇੰਝ ਚਮਕਾਇਆ ਪੰਜਾਬੀਆਂ ਦਾ ਨਾਂ

 ਪੰਜਾਬੀ ਗਾਇਕ ਕਰਨ ਔਜਲਾ ਨੇ ਜੂਨੋ ਐਵਾਰਡ ਜਿੱਤ ਕੇ ਪੰਜਾਬੀਆਂ ਦਾ ਮਾਣ ਵਧਾਇਆ ਹੈ। ਟੋਰਾਂਟੋ ਵਿਚ ਹੋਏ ਇਸ ਐਵਾਰਡ ਸ਼ੋਅ ਦੌਰਾਨ ਕਰਨ ਔਜਲਾ ਨੇ Tik-Tok Juno Fan Choice Award ਹਾਸਲ ਕੀਤਾ। ਪੰਜਾਬੀ ਗਾਇਕ ਵੱਲੋਂ ਇਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਗਈ ਹੈ, ਜਿਸ ਮਗਰੋਂ ਉਨ੍ਹਾਂ ਦੇ ਫੈਨਜ਼ ਬਹੁਤ ਖ਼ੁਸ਼ ਹਨ ਤੇ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ। 

ਇਸ ਮੌਕੇ ਕਰਨ ਔਜਲਾ ਨੇ ਕਿਹਾ ਕਿ, “ਵਾਹਿਗੁਰੂ ਦਾ ਸ਼ੁਕਰ ਹੈ। ਇਹ ਪਹਿਲਾ ਐਵਾਰਡ ਜ਼ਰੂਰ ਹੈ, ਪਰ ਆਖ਼ਰੀ ਬਿਲਕੁੱਲ ਨਹੀਂ ਹੋਵੇਗਾ। ਮੈਨੂੰ ਕਦੀ-ਕਦੀ ਯਕੀਨ ਨਹੀਂ ਹੁੰਦਾ ਕਿ ਮੈਂ ਬਚਪਨ ਵਿਚ ਆਪਣੇ ਮਾਪੇ ਗੁਆ ਦਿੱਤੇ ਸੀ ਤੇ ਹੁਣ ਇਸ ਮੁਕਾਮ ‘ਤੇ ਪਹੁੰਚ ਗਿਆ ਹਾਂ। ਤੁਸੀਂ ਜਦੋਂ ਵੀ ਸੁਪਨੇ ਦੇਖਦੇ ਹੋ ਤਾਂ ਵੱਡੇ ਸੁਪਨੇ ਦੇਖੋ।” ਗਾਇਕ ਵੱਲੋਂ ਆਪਣੇ ਪਰਿਵਾਰ, ਟੀਮ ਤੇ ਚਾਹੁਣ ਵਾਲਿਆਂ ਦਾ ਧੰਨਵਾਦ ਕੀਤਾ ਗਿਆ। 

ਕਰਨ ਔਜਲਾ ਵੱਲੋਂ ਇੰਸਟਾਗ੍ਰਾਮ ‘ਤੇ ਇਕ ਵੀਡੀਓ ਸ਼ੇਅਰ ਕੀਤੀ ਗਈ ਹੈ। ਇਸ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ, “LOOK WHAT WE DID !!!!! My people kept it real. ❤️…”। ਇਸ ਦੌਰਾਨ ਕਲਾਕਾਰ ਵੱਲੋਂ ਸੇਟਜ਼ ਉੱਪਰ ਭਾਵੁਕ ਕਰ ਦੇਣ ਵਾਲੀ ਸਪੀਚ ਦਿੱਤੀ ਗਈ। ਉਨ੍ਹਾਂ ਇਸ ਪ੍ਰਾਪਤੀ ਲਈ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਉਨ੍ਹਾਂ ਆਪਣੀ ਸਫ਼ਲਤਾ ਦਾ ਸਿਹਰਾ ਆਪਣੇ ਪ੍ਰਸ਼ੰਸਕਾਂ ਸਣੇ ਪਰਿਵਾਰ ਨੂੰ ਦਿੱਤਾ, ਇਸ ਦੇ ਨਾਲ ਹੀ ਕਲਾਕਾਰ ਰੱਬ ਦਾ ਵੀ ਧੰਨਵਾਦ ਕਰਦੇ ਹੋਏ ਨਜ਼ਰ ਆਏ।

Add a Comment

Your email address will not be published. Required fields are marked *