ਮੋਗਾ ‘ਚ ਪੁੱਤ ਵਲੋਂ ਮਾਂ ਨੂੰ ਅੱਗ ਲਗਾਉਣ ਦੇ ਮਾਮਲੇ ਵਿਚ ਨਵਾਂ ਮੋੜ

ਮੋਗਾ : ਮੋਗਾ ਜ਼ਿਲ੍ਹੇ ਦੇ ਪਿੰਡ ਕਪੂਰੇ ਵਿਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਸੀ। ਜਿੱਥੇ ਕੁਝ ਸਾਲ ਪਹਿਲਾਂ ਬੇਦਖਲ ਕੀਤੇ ਪੁੱਤ ‘ਤੇ ਘਰ ਵਿਚੋਂ ਹਿੱਸਾ ਲੈਣ ਲਈ ਮਾਂ ਨੂੰ ਤੇਲ ਪਾ ਕੇ ਅੱਗ ਲਗਾਉਣ ਦੇ ਦੋਸ਼ ਲੱਗੇ ਸਨ। ਪਿੜਤ ਬਿਰਧ ਮਾਤਾ ਦੇ ਛੋਟੇ ਪੁੱਤਰ ਨੇ ਦੱਸਿਆ ਸੀ ਕਿ ਉਸ ਦੇ ਵੱਡੇ ਭਰਾ ਅਤੇ ਭਰਜਾਈ ਨੂੰ ਮੇਰੀ ਮਾਤਾ ਵੱਲੋਂ ਕੁਝ ਸਾਲ ਪਹਿਲਾਂ ਬੇਦਖਲ ਕਰ ਦਿੱਤਾ ਗਿਆ ਸੀ ਪਰ ਕੱਲ੍ਹ ਮੇਰੇ ਭਰਾ ਅਤੇ ਭਰਜਾਈ ਨੇ ਬਾਹਰੋਂ ਨਿਹੰਗ ਸਿੰਘ ਅਤੇ ਇਕ ਪਿੰਡ ਦੀ ਮਹਿਲਾ ਔਰਤ ਨਾਲ ਮਿਲ ਕੇ ਘਰ ਵਿਚ ਦਾਖਲ ਹੋ ਕੇ ਜ਼ਬਰਦਸਤੀ ਘਰ ਵਿਚੋਂ ਕੰਧ ਕੱਢਣ ਲੱਗ ਪਏ ਅਤੇ ਜਦੋਂ ਮੇਰੀ ਮਾਤਾ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਜਿੱਥੇ ਮੇਰੀ ਗੈਰਹਾਜ਼ਰੀ ਵਿਚ ਮਾਤਾ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ, ਉੱਥੇ ਹੀ ਮਾਤਾ ਉਪਰ ਪੈਟਰੋਲ ਪਾ ਕੇ ਅੱਗ ਵੀ ਲਗਾ ਦਿੱਤੀ ਗਈ। 

ਮਾਂ ਨੂੰ ਅੱਗ ਲਗਾਉਣ ਦੇ ਦੋਸ਼ਾਂ ਤੋਂ ਬਾਅਦ ਵੱਡਾ ਪੁੱਤਰ ਅਤੇ ਉਸ ਦੀ ਪਤਨੀ ਵੀ ਸਾਹਮਣੇ ਆਏ ਹਨ, ਜਿਨ੍ਹਾਂ ਨੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਉਨ੍ਹਾਂ ਨੇ ਪਿੰਡ ਵਾਲਿਆਂ ਦੀ ਮੌਜੂਦਗੀ ਵਿਚ ਕਿਹਾ ਕਿ ਇਹ ਅੱਗ ਅਸੀਂ ਨਹੀਂ ਲਗਾਈ। ਇਸ ਦੀ ਪੂਰੀ ਬਾਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ। ਇਹ ਅੱਗ ਖੁਦ ਰਾਜ ਕੁਮਾਰ ਨੇ ਹੀ ਮਾਤਾ ਨੂੰ ਲਗਾਈ ਹੈ ਅਤੇ ਸਾਡਾ ਥਾਂ ਹੜੱਪਣਾ ਚਾਹੁੰਦਾ ਹੈ। ਉਕਤ ਨੇ ਕਿਹਾ ਕਿ ਇਹ ਘਰ ਉਸ ਨੇ ਵਿਆਜ ‘ਤੇ ਪੈਸੇ ਚੁੱਕ ਕੇ ਬਣਾਇਆ ਸੀ ਜਦਕਿ ਹੁਣ ਮੇਰਾ ਹਿੱਸਾ ਵੀ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਅਸੀਂ ਤਾਂ ਸਿਰਫ ਆਪਣੇ ਘਰ ਦੀ ਕੰਧ ਹੀ ਕੱਢ ਰਹੇ ਸੀ, ਇਸ ਨੇ ਕੰਧ ਰੋਕਣ ਖੁਦ ਮਾਤਾ ਨੂੰ ਅੱਗ ਲਗਾ ਦਿੱਤੀ। ਇਸ ਮੌਕੇ ਸਰਬਜੀਤ ਸਿੰਘ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਉਸ ਨੇ ਖੁਦ ਮਾਤਾ ਨੂੰ ਅੱਗ ਦੀ ਲਪੇਟ ਵਿਚੋਂ ਬਚਾਇਆ ਹੈ ਜਿਸ ਦੇ ਚੱਲਦੇ ਉਹ ਵੀ ਜ਼ਖਮੀ ਹੋਇਆ ਹੈ, ਜਦਕਿ ਇਹ ਅੱਗ ਮਾਤਾ ਦੇ ਛੋਟੇ ਪੁੱਤਰ ਨੇ ਵੱਡੇ ਭਰਾ ਦੇ ਮੋਟਰਸਾਈਕਲ ਵਿੱਚੋਂ ਤੇਲ ਕੱਢ ਕੇ ਲਗਾਈ ਹੈ।

ਦੂਜੇ ਪਾਸੇ ਜਦੋਂ ਜਾਂਚ ਕਰ ਰਹੇ ਪੁਲਸ ਅਧਿਕਾਰੀ ਰਾਜੇਸ਼ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਦੋ ਵਾਰ ਮਾਤਾ ਦੇ ਬਿਆਨ ਲੈਣ ਗਏ ਸਨ ਪਰ ਮਾਤਾ ਦੀ ਹਾਲਤ ਠੀਕ ਨਾ ਹੋਣ ਕਾਰਨ ਉਹ ਬਿਆਨ ਨਹੀਂ ਲੈ ਸਕੇ। ਉਨ੍ਹਾਂ ਕਿਹਾ ਕਿ ਅੱਜ ਸ਼ਾਮ ਤੱਕ ਮਾਤਾ ਦੇ ਬਿਆਨ ਲੈਣ ਉਪਰੰਤ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਕੇ ਜੋ ਸੱਚਾਈ ਸਾਹਮਣੇ ਆਵੇਗੀ ਉਸਦੇ ਆਧਾਰ ‘ਤੇ ਦੋਸ਼ੀਆਂ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। 

Add a Comment

Your email address will not be published. Required fields are marked *