ਪਸ਼ੂ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਦੀ ਮੌਤ
October 16, 2023
ਅਬੋਹਰ : ਸਥਾਨਕ ਅਜੀਤ ਨਗਰ ਵਾਸੀ ਇਕ ਮਜ਼ਦੂਰ ਦੀ ਬੀਤੀ ਰਾਤ ਪਸ਼ੂ ਦੇ ਟਕਰਾਉਣ ਨਾਲ ਦਰਦਨਾਕ ਮੌਤ ਹੋ ਗਈ। ਮੌਕੇ ’ਤੇ ਪਹੁੰਚੀ ਨਰ ਸੇਵਾ ਨਾਰਾਇਣ ਸੇਵਾ ਸੰਮਤੀ ਦੇ ਮੈਂਬਰਾਂ ਨੇ ਲਾਸ਼ ਨੂੰ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ। ਜਾਣਕਾਰੀ ਅਨੁਸਾਰ ਗੁਰਮੀਤ ਸਿੰਘ (22) ਜੋ ਕਿ ਮਿਹਨਤ-ਮਜ਼ਦੂਰੀ ਕਰਦਾ ਸੀ। ਬੀਤੀ ਰਾਤ ਮਜ਼ਦੂਰੀ ਕਰਕੇ ਵਾਪਸ ਘਰ ਜਾ ਰਿਹਾ ਸੀ ਕਿ ਅਜੀਤ ਨਗਰ ਪਹੁੰਚਦੇ ਹੀ ਅਚਾਨਕ ਇਕ ਪਸ਼ੂ ਨਾਲ ਉਸ ਦੀ ਟੱਕਰ ਹੋ ਗਈ। ਇਹ ਟੱਕਰ ਇੰਨੀ ਭਿਆਨਕ ਸੀ ਕਿ ਪਸ਼ੂ ਦਾ ਸਿੰਙ ਉਸ ਦੀ ਧੌਣ ਰਾਹੀਂ ਸਿਰ ਦੇ ਪਾਰ ਹੋ ਗਿਆ, ਜਿਸ ਕਾਰਨ ਉਸ ਦੀ ਦਰਦਨਾਕ ਮੌਤ ਹੋ ਗਈ।