ਰੈਮ ਰੇਡ ਬਿੱਲ ਪਾਸ ਹੋਣ ਤੋਂ ਪਹਿਲਾਂ ਹੀ ਵਿਰੋਧ ਹੋਇਆ ਸ਼ੁਰੂ
![](http://mehakewattan.com/wp-content/uploads/2024/06/Untitled-4.jpg)
ਆਕਲੈਂਡ – ਜੇ ਨਿਊਜੀਲੈਂਡ ਪਾਰਲੀਮੈਂਟ ਵਿੱਚ ਰੈਮ ਰੇਡ ਬਿੱਲ ਪਾਸ ਹੋ ਜਾਂਦਾ ਹੈ ਤਾਂ ਜਾਹਿਰ ਤੌਰ ‘ਤੇ ਲੁੱਟਾਂ ਖੋਹਾਂ ਨੂੰ ਅੰਜਾਮ ਦੇਣ ਵਾਲੇ ਛੋਟੀ ਉਮਰ ਦੇ ਲੁਟੇਰਿਆਂ ਨੂੰ ਨੱਥ ਪਾਉਣੀ ਸੌਖੀ ਹੋ ਜਾਏਗੀ ਕਿਉਂਕਿ ਬਿੱਲ ਤਹਿਤ ਇਨ੍ਹਾਂ ਲੁੱਟਾਂ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ 10 ਸਾਲ ਦੀ ਸਜਾ ਤੇ ਪੁਲਿਸ ਨੂੰ 12 ਸਾਲ ਤੱਕ ਦੀ ਛੋਟੀ ਉਮਰ ਦੇ ਲੁਟੇਰਿਆਂ ਨੂੰ ਸਜਾ ਦੇਣ ਦਾ ਹੱਕ ਮਿਲ ਜਾਏਗਾ।
ਇਨ੍ਹਾਂ ਛੋਟੀ ਉਮਰ ਦੇ ਲੁਟੇਰਿਆਂ ਨੇ ਛੋਟੇ ਕਾਰੋਬਾਰੀਆਂ ਨੂੰ ਕਾਫੀ ਪ੍ਰਭਾਵਿਤ ਕੀਤੇ ਹੈ, ਬੀਤੇ 2 ਸਾਲਾਂ ਵਿੱਚ ਬਹੁਤੇ ਕਾਰੋਬਾਰ ਇਨ੍ਹਾਂ ਛੋਟੀ ਉਮਰ ਦੇ ਲੁਟੇਰਿਆਂ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ, ਪਰ ਇਸ ਬਿੱਲ ਦੇ ਵਿਰੋਧ ਵਿੱਚ ਕੁਝ ਗਰੁੱਪਆ ਖੜੋਤੇ ਹਨ, ਜਿਨ੍ਹਾਂ ਵਲੋਂ ਪਟੀਸ਼ਨ ਸ਼ੁਰੂ ਕੀਤੀ ਗਈ ਹੈ ਤੇ ਇਸ ਬਿੱਲ ਨੂੰ ਪਾਸ ਹੋਣ ਤੋਂ ਪਹਿਲਾਂ ਹੀ ਰੱਦ ਕਰਨ ਲਈ ਕਿਹਾ ਜਾ ਰਿਹਾ ਹੈ। ਤਰਕ ਦਿੱਤਾ ਜਾ ਰਿਹਾ ਹੈ ਕਿ ਇਸ ਬਿੱਲ ਦੇ ਪਾਸ ਹੋਣ ਨਾਲ ਕ੍ਰਾਈਮ ਘਟੇਗਾ ਨਹੀਂ, ਬਲਕਿ ਵਧੇਗਾ। ਨਾਲ ਹੀ ਇਹ ਵੀ ਕਿ ਇਹ ਬਿੱਲ ਬੱਚਿਆਂ ਦੇ ਮਨੁੱਖੀ ਅਧਿਕਾਰਾਂ ਦੇ ਵਿਰੋਧ ਵਿੱਚ ਹੈ।