ਫੇਲ ਹੋਈ ਗਰੋਸਰੀ ਕੰਪਨੀ ਦੇ ਸੈਂਕੜੇ ਕਰਮਚਾਰੀਆਂ ਲਈ ਚੰਗੀ ਖਬਰ
November 2, 2023
ਆਕਲੈਂਡ- ਸੂਪੀ ਆਨਲਾਈਨ ਗਰੋਸੀ ਕੰਪਨੀ ਜਿਸਦੇ ਇਸੇ ਹਫਤੇ ਅਚਾਨਕ ਬੰਦ ਹੋ ਜਾਣ ਕਾਰਨ ਕੰਪਨੀ ਦੇ ਸੈਂਕੜੇ ਕਰਮਚਾਰੀਆਂ ਨੂੰ ਜਿੱਥੇ ਨੌਕਰੀ ਗੁਆਉਣੀ ਪਈ ਸੀ, ਉੱਥੇ ਹੀ ਕੰਪਨੀ ਦੇ ਇਨ੍ਹਾਂ ਕਰਮਚਾਰੀਆਂ ਨੂੰ ਤਨਖਾਹਾਂ ਤੋਂ ਵੀ ਜੁਆਬ ਦੇ ਦਿੱਤਾ ਗਿਆ ਸੀ। ਪਰ ਕੰਪਨੀ ਦੇ 120 ਦੇ ਕਰੀਬ ਨੌਕਰੀ ਗੁਆ ਚੁੱਕੇ ਕਰਮਚਾਰੀਆਂ ਲਈ ਹੁਣ ਚੰਗੀ ਖਬਰ ਆਈ ਹੈ।
ਪੀ ਡਬਲਿਯੂ ਸੀ ਨਿਊਜੀਲੈਂਡ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਵਰਕਰਲੀ ਲਿਮਟਿਡ ਨੂੰ ਕਾਫੀ ਜਿਆਦਾ ਕੈਸ਼ ਦੀ ਮੱਦਦ ਮੁੱਹਈਆ ਕਰਵਾਈ ਗਈ ਹੈ ਤੇ ਇਹ ਮੱਦਦ ਇਸੇ ਸ਼ਰਤ ਤੇ ਦਿਤੀ ਗਈ ਹੈ ਕਿ ਉਹਨਾਂ ਵੱਲੋਂ ਸਾਰੇ ਕਰਮਚਾਰੀਆਂ ਦੀਆਂ ਬਕਾਇਆ ਤਨਖਾਹਾਂ ਦਿੱਤੀਆਂ ਜਾਣਗੀਆਂ। ਇਹ ਤਨਖਾਹਾਂ ਕਰਮਚਾਰੀਆਂ ਨੂੰ ਅਗਲੇ ਹਫਤੇ ਮਿਲ ਜਾਣਗੀਆਂ।

