ਕੰਗਨਾ ਰਣੌਤ ’ਤੇ ਤੱਤੇ ਹੋਏ ਗਾਇਕ ਜਸਬੀਰ ਜੱਸੀ, ਕਿਹਾ- ਥੱਪੜ ਅੱਤਵਾਦ ਨਹੀਂ ਹੁੰਦਾ, ਹਾਲੇ ਵੀ ਸੋਚ ਕੇ ਬੋਲ ਬੀਬੀ

ਚੰਡੀਗੜ੍ਹ : ਬੀਤੇ ਦਿਨੀਂ ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਮੰਡੀ ਤੋਂ ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਸੀ. ਆਈ. ਐੱਸ. ਐੱਫ. ਦੀ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਨੇ ਚੈਕਿੰਗ ਦੌਰਾਨ ਥੱਪੜ ਮਾਰ ਦਿੱਤਾ ਗਿਆ। ਉਥੇ ਹੀ ਇਸ ਮਾਮਲੇ ਨੂੰ ਲੈ ਕੇ ਪੰਜਾਬੀ ਕਲਾਕਾਰਾਂ ਵਲੋਂ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਦੀ ਤਾਰੀਫ਼ ਕੀਤੀ ਜਾ ਰਹੀ ਹੈ। ਪੰਜਾਬੀ ਗਾਇਕ ਜਸਬੀਰ ਜੱਸੀ ਵਲੋਂ ਕੰਗਨਾ ਦੇ ਦਿੱਤੇ ਬਿਆਨ ‘ਤੇ ਟਿੱਪਣੀ ਕੀਤੀ ਗਈ ਹੈ। ਗਾਇਕ ਨੇ ਆਪਣੇ ਐਕਸ ਟਵਿੱਟਰ ‘ਤੇ ਲਿਖਿਆ ਹੈ, ‘ਬੀਬੀ ਥੱਪੜ ਅੱਤਵਾਦ ਨਹੀਂ ਹੁੰਦਾ, ਜ਼ਿੰਮੇਦਾਰੀ ਵੱਡੀ ਏ ਅਜੇ ਵੀ ਸੋਚ ਕੇ ਬੋਲ। ਇਸ ਦੇ ਨਾਲ ਹੀ ਜੱਸੀ ਨੇ ਹੱਥ ਜੋੜਨ ਵਾਲਾ ਇਮੋਜ਼ੀ ਬਣਾਇਆ ਹੈ।”

ਦੱਸਣਯੋਗ ਹੈ ਕਿ ਵੀਰਵਾਰ ਦੁਪਹਿਰ 3.30 ਵਜੇ ਕੰਗਨਾ ਜਦੋਂ ਦਿੱਲੀ ਜਾਣ ਲਈ ਚੰਡੀਗੜ੍ਹ ਏਅਰਪੋਰਟ ‘ਤੇ ਪੁਜੀ ਸੀ ਤਾਂ ਸਕਿਓਰਿਟੀ ਚੈੱਕ ਇਨ ਤੋਂ ਬਾਅਦ ਬੋਰਡਿੰਗ ਲਈ ਜਾਂਦੇ ਸਮੇਂ ਐੱਲ.ਸੀ.ਟੀ. ਕੁਲਵਿੰਦਰ ਕੌਰ (ਸੀ. ਆਈ. ਐੱਸ. ਐੱਫ. ਯੂਨਿਟ ਚੰਡੀਗੜ੍ਹ ਏਅਰਪੋਰਟ) ਨੇ ਉਸ ਨੂੰ ਥੱਪੜ ਮਾਰ ਦਿੱਤਾ ਸੀ। ਇਸ ਤੋਂ ਬਾਅਦ ਕੰਗਨਾ ਰਣੌਤ ਦੇ ਨਾਲ ਸਫ਼ਰ ਕਰ ਰਹੇ ਸ਼ਖ਼ਸ ਮਯੰਕ ਮਧੁਰ ਨੇ ਕੁਲਵਿੰਦਰ ਕੌਰ ਨੂੰ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ। ਮੁਲਜ਼ਮ (ਸੀ. ਆਈ. ਐੱਸ. ਐੱਫ. ਦੇ)  ਜਵਾਨਾਂ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ। ਚੰਡੀਗੜ੍ਹ ਹਵਾਈ ਅੱਡੇ ‘ਤੇ ਸੀ. ਆਈ. ਐੱਸ. ਐੱਫ. ਵੱਲੋਂ ਸੀ. ਸੀ. ਟੀ. ਵੀ. ਦੀ ਜਾਂਚ ਕੀਤੀ ਜਾ ਰਹੀ ਹੈ।

Add a Comment

Your email address will not be published. Required fields are marked *