ਫ਼ਿਲਮ ‘ਗੋਡੇ ਗੋਡੇ ਚਾਅ’ ਦੀ ਸਟਾਰ ਕਾਸਟ ਨੇ ਅਟਾਰੀ ਸਰਹੱਦ ’ਤੇ ਰੀਟ੍ਰੀਟ ਸੈਰਾਮਨੀ ਵੇਖੀ

ਅਟਾਰੀ – ਪੰਜਾਬੀ ਅਦਾਕਾਰਾ ਸੋਨਮ ਬਾਜਵਾ ਅਤੇ ਗਾਇਕਾ ਬਾਨੀ ਸੰਧੂ ਨੇ ਅੱਜ ਅਟਾਰੀ-ਵਾਹਗਾ ਸਰਹੱਦ ਵਿਖੇ ਦੋਵਾਂ ਮੁਲਕਾਂ ਦੀਆਂ ਸਰਹੱਦੀ ਸੁਰੱਖਿਆ ਫੋਰਸਾਂ, ਸੀਮਾ ਸੁਰੱਖਿਆ ਬਲ ਅਤੇ ਪਾਕਿਸਤਾਨੀ ਰੇਂਜਰਜ਼ ਜਵਾਨਾਂ ਵਿਚਕਾਰ ਝੰਡਾ ਉਤਾਰਨ ਦੀ ਰਸਮ (ਰੀਟਰੀਟ ਸੈਰਾਮਨੀ) ਵੇਖੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਅਰੁਣ ਮਾਹਲ ਪ੍ਰੋਟੋਕੋਲ ਅਫ਼ਸਰ ਅੰਮ੍ਰਿਤਸਰ ਦਿਹਾਤੀ ਨੇ ਦੱਸਿਆ ਕਿ ਉਨ੍ਹਾਂ ਨੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਦੀ ਪ੍ਰਸੰਸਾ ਕੀਤੀ, ਸਟੇਡੀਅਮ, ਅਜਾਇਬ ਘਰ, ਬਾਰਡਰ ਪਿੱਲਰ ਨੰਬਰ 102 ਵੇਖਿਆ ਅਤੇ ਯਾਦਗਾਰੀ ਤਸਵੀਰਾਂ ਖਿਚਵਾਈਆਂ। ਦੱਸ ਦਈਏ ਕਿ ਅਟਾਰੀ ਸਰਹੱਦ ’ਤੇ ਸੋਨਮ ਬਾਜਵਾ ਨਾਲ ਫ਼ਿਲਮ ‘ਗੋਡੇ ਗੋਡੇ ਚਾਅ’ ਦੀ ਪੂਰੀ ਸਟਾਰ ਕਾਸਟ ਵੀ ਨਜ਼ਰ ਆਈ ਸੀ। ਇਸ ਦੌਰਾਨ ਦੀ ਇਕ ਵੀਡੀਓ ਸੋਨਮ ਬਾਜਵਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਵੀ ਸਾਂਝੀ ਕੀਤੀ ਹੈ, ਜਿਸ ‘ਚ ਪੂਰੀ ਸਟਾਰ ਕਾਸਟ ਨਜ਼ਰ ਆ ਰਹੀ ਹੈ।

ਇਸ ਤੋਂ ਇਲਾਵਾ ਅਦਾਕਾਰਾ ਤਾਨੀਆ ਨੇ ਵੀ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਜੀਆਂ ਕੀਤੀਆਂ ਹਨ, ਜਿਨ੍ਹਾਂ ‘ਚ ਸੋਨਮ ਬਾਜਵਾ, ਗੀਤਾਜ਼ ਬਿੰਦਰਖੀਆ ਤੇ ਗੁਰਜੈਜ਼ ਨਜ਼ਰ ਆ ਰਹੇ ਹਨ।

ਦੱਸਣਯੋਗ ਹੈ ਕਿ ਫ਼ਿਲਮ ‘ਗੋਡੇ ਗੋਡੇ ਚਾਅ’ ’ਚ ਸੋਨਮ ਬਾਜਵਾ, ਤਾਨੀਆ, ਗੀਤਾਜ਼ ਬਿੰਦਰਖੀਆ, ਗੁਰਜੈਜ਼, ਸਰਦਾਰ ਸੋਹੀ, ਨਿਰਮਲ ਰਿਸ਼ੀ ਤੇ ਰੁਪਿੰਦਰ ਰੂਪੀ ਮੁੱਖ ਭੂਮਿਕਾਵਾਂ ’ਚ ਹਨ। ‘ਗੋਡੇ ਗੋਡੇ ਚਾਅ’ ਪੰਜਾਬ ’ਚ ਪੁਰਾਣੇ ਸਮਿਆਂ ’ਚ ਪ੍ਰਚਲਿਤ ਸਮਾਜ ਦੀਆਂ ਪਿਤਰੀ ਪ੍ਰਥਾਵਾਂ ਨੂੰ ਚੁਣੌਤੀ ਦੇਣ ਵਾਲੀਆਂ ਔਰਤਾਂ ਦੇ ਦੁਆਲੇ ਘੁੰਮਦੀ ਹੈ। ਗਰਮੀਆਂ ਦੀਆਂ ਛੁੱਟੀਆਂ ਦਾ ਮਨੋਰੰਜਨ 26 ਮਈ ਨੂੰ ਰਿਲੀਜ਼ ਕੀਤਾ ਜਾਵੇਗਾ।

Add a Comment

Your email address will not be published. Required fields are marked *