ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਨੂੰ ਨਵੀਂ ਨੌਕਰੀ ਦੀ ਪੇਸ਼ਕਸ਼

ਚੰਡੀਗੜ੍ਹ : ਬੀਤੇ ਦਿਨੀਂ ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਮੰਡੀ ਤੋਂ ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਸੀ.ਆਈ.ਐੱਸ.ਐੱਫ. ਦੀ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਨੇ ਚੈਕਿੰਗ ਦੇ ਦੌਰਾਨ ਥੱਪੜ ਮਾਰ ਦਿੱਤਾ। ਇਸ ਤੋਂ ਬਾਅਦ ਕੰਗਨਾ ਦੇ ਸੁਰੱਖਿਆ ਗਾਰਡ ਅਤੇ ਹੋਰ ਸਟਾਫ ਨੇ ਸੀ.ਆਈ.ਐੱਸ.ਐੱਫ ਨੂੰ ਮਾਮਲੇ ਦੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਦਿੱਤੀ। ਸੀ.ਆਈ.ਐੱਸ.ਐੱਫ. ਕਮਾਂਡੈਂਟ ਮੌਕੇ ‘ਤੇ ਪਹੁੰਚੇ। ਮਹਿਲਾ ਕਾਂਸਟੇਬਲ ਨੂੰ ਹਿਰਾਸਤ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸੀ.ਆਈ.ਐੱਸ.ਐੱਫ. ਅਧਿਕਾਰੀਆਂ ਦਾ ਕਹਿਣਾ ਹੈ ਕਿ ਸੰਸਦ ਕੰਗਨਾ ਰਣੌਤ ਦੀ ਸ਼ਿਕਾਇਤ ਏਅਰਪੋਰਟ ਥਾਣਾ ਨੂੰ ਭੇਜ ਦਿੱਤੀ ਹੈ। ਉੱਥੇ ਹੀ, ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਨੂੰ ਸਸਪੈਂਡ ਕਰਕੇ ਜਾਂਚ ਦੇ ਲਈ 4 ਮੈਂਬਰੀ ਟੀਮ ਦਾ ਗਠਨ ਕੀਤਾ ਗਿਆ ਹੈ।

ਉੱਧਰ ਇਹ ਮਾਮਲਾ ਸੋਸ਼ਲ ਮੀਡੀਆ ਤੇ ਫੇਸਬੁੱਕ ’ਤੇ ਛਾਇਆ ਹੋਇਆ ਹੈ। ਇਸ ਕਾਰਨ ਫੇਸਬੁੱਕ ’ਤੇ ਕੰਗਨਾ ਨੂੰ ਥੱਪੜ ਮਾਰਨ ਵਾਲੀ ਮਹਿਲਾ ਕਾਂਸਟੇਬਲ ਨੂੰ ਕੋਈ 1 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕਰ ਰਿਹਾ ਹੈ ਤਾਂ ਕੋਈ 50,000 ਰੁਪਏ ਦੇਣ ਦੀ ਗੱਲ ਕਹਿ ਰਿਹਾ ਹੈ। ਇਸ ਤੋਂ ਇਲਾਵਾ ਨਵਤੇਜ ਨਾਂ ਦੇ ਵਿਅਕਤੀ ਨੇ ਉਕਤ ਮਹਿਲਾ ਕਾਂਸਟੇਬਲ ਨੂੰ ਨੌਕਰੀ ਦੇਣ ਦੀ ਗੱਲ ਕਹੀ ਹੈ।

ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਵੀਡਿਓ ਆਉਣੀ ਸ਼ੁਰੂ ਹੋ ਗਈ। ਇਕ ਵੀਡਿਓ ਵਿਚ ਸੀ.ਆਈ.ਐੱਸ.ਐੱਫ ਦੀ ਮਹਿਲਾ ਕਾਂਸਟੇਬਲ ਕਹਿ ਰਹੀ ਹੈ ਕਿ ਜਦੋਂ ਕਿਸਾਨ ਅੰਦੋਲਨ ਕਰ ਰਹੇ ਸੀ, ਉਦੋਂ ਕੰਗਨਾ ਨੇ ਕਿਹਾ ਸੀ ਕਿ ਇਹ ਕਿਸਾਨ ਨਹੀਂ ਬਲਕਿ 100-100 ਵਿਚ ਲਿਆਏ ਹੋਏ ਲੋਕ ਹਨ। ਉਸ ਅੰਦੋਲਨ ਵਿਚ ਉਸ ਦੀ ਮਾਂ ਵੀ ਬੈਠੀ ਹੋਈ ਸੀ। ਇਸ ਤਰ੍ਹਾਂ ਦੇ ਬਿਆਨ ਕਿਸੇ ਨੂੰ ਨਹੀਂ ਦੇਣੇ ਚਾਹੀਦੇ।

Add a Comment

Your email address will not be published. Required fields are marked *