ਕਰਨਾਲ ਸੀਟ ਤੋਂ ਮਨੋਹਰ ਲਾਲ ਖੱਟੜ 278171 ਵੋਟਾਂ ਨਾਲ ਅੱਗੇ
![](http://mehakewattan.com/wp-content/uploads/2024/06/2024_6image_12_02_050992381khattar-ll.jpg)
ਕਰਨਾਲ- ਲੋਕ ਸਭਾ ਚੋਣਾਂ 2024 ਦੇ ਨਤੀਜੇ ਅੱਜ ਯਾਨੀ ਕਿ 4 ਜੂਨ ਨੂੰ ਆਉਣਗੇ। ਦੇਸ਼ ਦੀਆਂ ਕੁੱਲ 543 ਲੋਕ ਸਭਾ ਸੀਟਾਂ ‘ਤੇ ਵੋਟਾਂ ਦੀ ਗਿਣਤੀ ਜਾਰੀ ਹੈ, ਜਿਨ੍ਹਾਂ ‘ਤੇ ਦੇਸ਼ ਭਰ ਦੀਆਂ ਨਜ਼ਰਾਂ ਹਨ। ਇਨ੍ਹਾਂ ਵਿਚੋਂ ਇਕ ਹਰਿਆਣਾ ਦੀ ਕਰਨਾਲ ਸੀਟ ਹੈ। ਸਾਬਕ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਇੱਥੇ ਉਤਰਨ ਕਾਰਨ ਇਹ ਹੌਟ ਸੀਟ ਬਣ ਗਈ ਹੈ। ਕਰਨਾਲ ਲੋਕ ਸਭਾ ਸੀਟ ‘ਤੇ ਮਨੋਹਰ ਲਾਲ 278171 ਵੋਟਾਂ ਨਾਲ ਅੱਗੇ ਚੱਲ ਰਹੇ ਹਨ, ਜਦਕਿ ਕਾਂਗਰਸ ਉਮੀਦਵਾਰ ਦਿਵਯਾਂਸ਼ੂ ਬੁੱਧੀਰਾਜਾ ਨੇ 187200 ਵੋਟਾਂ ਨਾਲ ਲੀਡ ਬਣਾਈ ਹੋਈ ਹੈ।
ਇਸ ਸੀਟ ਦਾ ਨਤੀਜਾ ਵਿਧਾਨ ਸਭਾ ਚੋਣਾਂ ਨੂੰ ਵੀ ਪ੍ਰਭਾਵਿਤ ਕਰੇਗਾ। ਕਰਨਾਲ ਤੋਂ ਮਨੋਹਰ ਲਾਲ ਖੱਟੜ ਦੇ ਮੁਕਾਬਲੇ ਕਾਂਗਰਸ ਨੇ ਹਰਿਆਣਾ ਦੇ ਯੂਥ ਕਾਂਗਰਸ ਦੇ ਪ੍ਰਧਾਨ ਦਿਵਯਾਂਸ਼ੂ ਬੁੱਧੀਰਾਜਾ ਨੂੰ ਮੌਕਾ ਦਿੱਤਾ ਹੈ। ਬੁੱਧੀਰਾਜਾ ਕਾਂਗਰਸ ਦੇ ਵਿਦਿਆਰਥੀ ਸੰਗਠਨ NSUI ਦੀ ਹਰਿਆਣਾ ਇਕਾਈ ਦੇ ਵੀ ਪ੍ਰਧਾਨ ਰਹੇ ਹਨ। ਦੱਸ ਦੇਈਏ ਕਿ ਕਰਨਾਲ ਲੋਕ ਸਭਾ ਸੀਟ ‘ਤੇ ਪੰਜਾਬੀ ਮੂਲ ਦੇ ਨੇਤਾ ਹੀ ਜਿੱਤਦੇ ਰਹੇ ਹਨ।
ਦੱਸਣਯੋਗ ਹੈ ਕਿ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਮਨੋਹਰ ਲਾਲ ਖੱਟੜ ਨੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਵਿਧਾਇਕੀ ਵੀ ਛੱਡ ਦਿੱਤੀ ਸੀ। ਅਜਿਹੇ ਵਿਚ ਇਸ ਸੀਟ ਨੂੰ ਖੱਟੜ ਲਈ ਆਸਾਨ ਮੰਨਿਆ ਜਾ ਰਿਹਾ ਹੈ। ਕਰਨਾਲ ਲੋਕ ਸਭਾ ਸੀਟ ਪੰਜਾਬੀ ਬਹੁਲ ਵੀ ਹਨ, ਜਿਸ ਨਾਲ ਖ਼ੁਦ ਮਨੋਹਰ ਲਾਲ ਖੱਟੜ ਸਬੰਧ ਰੱਖਦੇ ਹਨ। ਦੱਸ ਦੇਈਏ ਕਿ ਹਰਿਆਣਾ ਦੀਆਂ 10 ਲੋਕ ਸਭਾ ਸੀਟਾਂ ‘ਤੇ ਪਈਆਂ ਵੋਟਾਂ ਦੀ ਗਿਣਤੀ ਜਾਰੀ ਹੈ।
![](http://mehakewattan.com/wp-content/uploads/2023/07/ALL-ADDS-2023_page-0001-1638x2048-1.jpg)