ਗੁਆਂਢੀ ਸੂਬੇ ‘ਚ ਮੁਟਿਆਰ ਨੂੰ ਨਗਨ ਕਰ ਕੇ ਪਿੰਡ ‘ਚ ਘੁੰਮਾਇਆ

ਜੈਪੁਰ – ਰਾਜਸਥਾਨ ਦੇ ਪ੍ਰਤਾਪਗੜ੍ਹ ਜ਼ਿਲ੍ਹੇ ’ਚ ਇਕ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਮੁਟਿਆਰ ਨੂੰ ਨਗਨ ਕਰ ਕੇ ਪਿੰਡ ’ਚ ਘੁੰਮਾਇਆ ਗਿਆ। ਦਰਅਸਲ, ਮੁਟਿਆਰ ਦੇ ਸਹੁਰਿਆਂ ਨੇ ਉਸ ਦੇ ਪੇਕੇ ਪਹੁੰਚ ਕੇ ਜਿਥੇ ਉਸ ਨਾਲ ਕੁੱਟ-ਮਾਰ ਕੀਤੀ ਅਤੇ ਉਸ ਦੇ ਕੱਪੜੇ ਉਤਾਰ ਕੇ ਉਪਰੋਕਤ ਕਾਰਾ ਕੀਤਾ। ਮੁਲਜ਼ਮਾਂ ਨੇ ਪੂਰੀ ਘਟਨਾ ਦੀ ਵੀਡੀਓ ਵੀ ਬਣਾ ਲਈ। ਇਹ ਕਾਂਡ ਧਾਰਿਆਬਾਦ ਤਹਿਸੀਲ ਦੇ ਪਹਾੜਾ ਗ੍ਰਾਮ ਪੰਚਾਇਤ ਦੇ ਨਿਚਲਾ ਕੋਟਾ ਪਿੰਡ ’ਚ ਵਾਪਰਿਆ।

ਪੀੜਤ ਮੁਟਿਆਰ ਦੇ ਮਾਪਿਆਂ ਨੇ ਦੱਸਿਆ ਕਿ ਉਹ ਘਟਨਾ ਦੀ ਐੱਫ. ਆਈ. ਆਰ. ਦਰਜ ਕਰਵਾਉਣ ਪਹੁੰਚੇ ਤਾਂ ਪੁਲਸ ਨੇ ਉਨ੍ਹਾਂ ਦੀ ਸ਼ਿਕਾਇਤ ਵੀ ਦਰਜ ਨਹੀਂ ਕੀਤੀ। ਓਧਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਹਰਕਤ ’ਚ ਆਈ। ਜ਼ਿਲ੍ਹਾ ਐੱਸ. ਪੀ. ਅਮਿਤ ਕੁਮਾਰ ਨੇ ਮੌਕੇ ’ਤੇ ਪੁਲਸ ਟੀਮ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਮਾਮਲੇ ’ਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਅਪਰਾਧੀਆਂ ਦੀ ਸੱਭਿਅਕ ਸਮਾਜ ’ਚ ਕੋਈ ਥਾਂ ਨਹੀਂ। ਘਟਨਾ ’ਚ ਸ਼ਾਮਲ ਮੁਲਜ਼ਮਾਂ ਨੂੰ ਜਲਦੀ ਜੇਲ ਭੇਜਿਆ ਜਾਵੇਗਾ। ਫਾਸਟ ਟ੍ਰੈਕ ਅਦਾਲਤ ਵਿਚ ਕੇਸ ਚਲਾ ਕੇ ਦੋਸ਼ੀਆਂ ਨੂੰ ਸਜ਼ਾ ਦਿਵਾਈ ਜਾਵੇਗੀ

Add a Comment

Your email address will not be published. Required fields are marked *