ਇਮਰਾਨ ਖਾਨ ਦੀ ਸੋਸ਼ਲ ਮੀਡੀਆ ਪੋਸਟ ਤੋਂ ਪਾਕਿ ’ਚ ਪਿਆ ਭੜਥੂ

ਗੁਰਦਾਸਪੁਰ -ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਇਕ ਸੋਸ਼ਲ ਮੀਡੀਆ ਪੋਸਟ ’ਤੇ ਵਿਵਾਦ ਵਧ ਗਿਆ ਹੈ। ਇਸ ਦੇ ਬਾਅਦ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜ਼ਾ ਆਸਿਫ ਨੇ ਕਿਹਾ ਕਿ ਜੇ ਇਮਰਾਨ ਖਾਨ ਦੇਸ਼ ’ਚ ਸਿਆਸੀ ਤਣਾਅ ਨੂੰ ਘੱਟ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਆਪਣਾ ਮੂੰਹ ਬੰਦ ਰੱਖਣਾ ਚਾਹੀਦਾ ਹੈ।

ਅਸਲ ’ਚ ਇਮਰਾਨ ਖਾਨ ਨੇ 26 ਮਈ ਨੂੰ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਸਾਂਝੀ ਇਕ ਪੋਸਟ ’ਚ ਲਿਖਿਆ ਸੀ ਕਿ ‘ਹਰ ਪਾਕਿਸਤਾਨੀ ਨੂੰ ਮਹਿਮੂਦ ਉਰ ਰਹਿਮਾਨ ਕਮਿਸ਼ਨ ਦੀ ਰਿਪੋਰਟ ਨੂੰ ਪੜ੍ਹਨਾ ਚਾਹੀਦੈ , ਤਦ ਹੀ ਪਤਾ ਲੱਗੇਗਾ ਕਿ ਅਸਲੀ ਗੱਦਾਰ ਕੌਣ ਸੀ, ਜਨਰਲ ਯਹੀਆ ਖਾਨ ਜਾਂ ਫਿਰ ਸ਼ੇਖ ਮੁਜੀਬੁਰ ਰਹਿਮਾਨ। ਇਮਰਾਨ ਖਾਨ ਦੀ ਇਸ ਪੋਸਟ ’ਤੇ ਕਾਫੀ ਵਿਵਾਦ ਹੋਇਆ ਅਤੇ ਇਸ ਨੂੰ ਖੂਬ ਸਾਂਝਾ ਕੀਤਾ ਗਿਆ। ਉੱਥੇ, ਕੁਝ ਯੂਜ਼ਰਜ਼ ਨੇ ਇਸ ’ਤੇ ਇਤਰਾਜ਼ ਵੀ ਪ੍ਰਗਟਾਇਆ। ਦੱਸਣਯੋਗ ਹੋਵੇ ਕਿ ਸਾਲ 1971 ’ਚ ਪਾਕਿਸਤਾਨ ਦੀ ਹਾਰ ਪਿੱਛੋਂ ਮਹਿਮੂਦ-ਉਰ-ਰਹਿਮਾਨ ਕਮਿਸ਼ਨ ਦਾ ਗਠਨ ਕੀਤਾ ਗਿਆ ਸੀ, ਜਿਸ ਨੇ ਪਾਕਿਸਤਾਨ ਦੀ ਹਾਰ ’ਤੇ ਆਪਣੀ ਰਿਪੋਰਟ ਦਿੱਤੀ ਸੀ।

Add a Comment

Your email address will not be published. Required fields are marked *