ਪੰਜਾਬ ਭਰ ‘ਚੋਂ ਬਠਿੰਡਾ ਜ਼ਿਲ੍ਹੇ ‘ਚ ਪਈਆਂ ਸਭ ਤੋਂ ਵੱਧ ਵੋਟਾਂ

ਬਠਿੰਡਾ : ਪੰਜਾਬ ਭਰ ਵੋਟਾਂ ਪੈਣ ਦਾ ਕੰਮ ਸਵੇਰੇ 7 ਵਜੇ ਤੋਂ ਸ਼ੁਰੂ ਹੋਇਆ ਸੀ, ਜੋ ਕਿ ਸ਼ਾਮ ਦੇ 6 ਵਜੇ ਖ਼ਤਮ ਹੋ ਗਿਆ। ਪੰਜਾਬ ਦੇ 13 ਲੋਕ ਸਭਾ ਹਲਕਿਆਂ ‘ਚੋਂ ਬਠਿੰਡਾ ਜ਼ਿਲ੍ਹੇ ‘ਚ ਸਭ ਤੋਂ ਵੱਧ ਵੋਟਾਂ ਪਈਆਂ ਹਨ। ਚੋਣਾਂ ਮੁਕੰਮਲ ਹੋਣ ਤੱਕ ਕੁੱਲ 62.60 ਫ਼ੀਸਦੀ ਵੋਟਿੰਗ ਹੋਈ ਹੈ। ਬਠਿੰਡਾ ਅਧੀਨ 9 ਵਿਧਾਨ ਸਭਾ ਹਲਕੇ ਪੈਂਦੇ ਹਨ, ਜਿਨ੍ਹਾਂ ’ਚ 83-ਲੰਬੀ, 91-ਭੁੱਚੋ ਮੰਡੀ (ਐੱਸ. ਸੀ.), 92-ਬਠਿੰਡਾ (ਸ਼ਹਿਰੀ), 93-ਬਠਿੰਡਾ (ਦਿਹਾਤੀ) (ਐੱਸ. ਸੀ.), 94-ਤਲਵੰਡੀ ਸਾਬੋ, 95-ਮੌੜ, 96-ਮਾਨਸਾ, 97-ਸਰਦੂਲਗੜ੍ਹ ਅਤੇ 98-ਬੁਢਲਾਡਾ (ਐੱਸ. ਸੀ.) ਸ਼ਾਮਲ ਹਨ। ਬਠਿੰਡਾ ਲਈ ਕੁੱਲ 1814 ਪੋਲਿੰਗ ਸਟੇਸ਼ਨ ਲਈ 14077 ਚੋਣ ਅਮਲਾ ਤਾਇਨਾਤ ਕੀਤਾ ਗਿਆ ਸੀ, ਜਿਸ ’ਚ 7542 ਮਰਦ ਅਤੇ 6535 ਔਰਤਾਂ ਸ਼ਾਮਲ ਸਨ।

ਲੰਬੀ ‘ਚ 59.80 ਫ਼ੀਸਦੀ, ਭੁੱਚੀ ਮੰਡੀ ‘ਚ 52.76 ਫ਼ੀਸਦੀ, ਬਠਿੰਡਾ ਅਰਬਨ ‘ਚ 60.00 ਫ਼ੀਸਦੀ, ਬਠਿੰਡਾ ਰੂਰਲ ‘ਚ 68.40 ਫ਼ੀਸਦੀ, ਤਲਵੰਡੀ ਸਾਬੋ ‘ਚ 69.34 ਫ਼ੀਸਦੀ, ਮੌੜ ‘ਚ 61.00 ਫ਼ੀਸਦੀ, ਮਾਨਸਾ ‘ਚ 59.00 ਫ਼ੀਸਦੀ, ਸਰਦੂਲਗੜ੍ਹ ‘ਚ 65.30 ਫ਼ੀਸਦੀ, ਬੁਢਲਾਡਾ ‘ਚ 70 ਫ਼ੀਸਦੀ

ਲੰਬੀ ‘ਚ 51.25 ਫ਼ੀਸਦੀ, ਭੁੱਚੀ ਮੰਡੀ ‘ਚ 47.68 ਫ਼ੀਸਦੀ, ਬਠਿੰਡਾ ਅਰਬਨ ‘ਚ 47.3 ਫ਼ੀਸਦੀ, ਬਠਿੰਡਾ ਰੂਰਲ ‘ਚ 48.2 ਫ਼ੀਸਦੀ, ਤਲਵੰਡੀ ਸਾਬੋ ‘ਚ 47 ਫ਼ੀਸਦੀ, ਮੌੜ ‘ਚ 48 ਫ਼ੀਸਦੀ, ਮਾਨਸਾ ‘ਚ 47.9 ਫ਼ੀਸਦੀ, ਸਰਦੂਲਗੜ੍ਹ ‘ਚ 52.52 ਫ਼ੀਸਦੀ, ਬੁਢਲਾਡਾ ‘ਚ 51 ਫ਼ੀਸਦੀ

ਲੰਬੀ ‘ਚ 39.5 ਫ਼ੀਸਦੀ, ਭੁੱਚੀ ਮੰਡੀ ‘ਚ 41.5 ਫ਼ੀਸਦੀ, ਬਠਿੰਡਾ ਅਰਬਨ ‘ਚ 39.8 ਫ਼ੀਸਦੀ, ਬਠਿੰਡਾ ਰੂਰਲ ‘ਚ 41.6 ਫ਼ੀਸਦੀ, ਤਲਵੰਡੀ ਸਾਬੋ ‘ਚ 40 ਫ਼ੀਸਦੀ, ਮੌੜ ‘ਚ 40 ਫ਼ੀਸਦੀ, ਮਾਨਸਾ ‘ਚ 41 ਫ਼ੀਸਦੀ, ਸਰਦੂਲਗੜ੍ਹ ‘ਚ 44 ਫ਼ੀਸਦੀ, ਬੁਢਲਾਡਾ ‘ਚ 43 ਫ਼ੀਸਦੀ

ਪੋਲਿੰਗ ਬੂਥ ਅੰਦਰ ਮੋਬਾਇਲ ਫੋਨ ਲੈ ਕੇ ਜਾਣ ਦੀ ਆਗਿਆ ਨਹੀਂ ਹੈ। ਜ਼ਿਲ੍ਹਾ ਚੋਣ ਅਫ਼ਸਰ ਨੇ ਵੋਟਰਾਂ ਨੂੰ ਪਹਿਲਾਂ ਹੀ ਅਪੀਲ ਕੀਤੀ ਹੈ ਕਿ ਉਹ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਦਿਆਂ ਲੋਕਤੰਤਰ ਦੇ ਇਸ ਸਭ ਤੋਂ ਵੱਡੇ ਤਿਉਹਾਰ ਵਿਚ ਵਧ-ਚੜ੍ਹ ਕੇ ਹਿੱਸਾ ਲੈਣ ਤਾਂ ਜੋ ‘ਇਸ ਵਾਰ 70 ਪਾਰ’ ਦੇ ਟੀਚੇ ਨੂੰ ਪ੍ਰਾਪਤ ਕੀਤਾ ਜਾ ਸਕੇ।

Add a Comment

Your email address will not be published. Required fields are marked *