ਅਦਾਕਾਰ ਕਰਮਜੀਤ ਅਨਮੋਲ ਨੇ ਮੋਹਾਲੀ ‘ਚ ਪਾਈ ਵੋਟ

ਮੋਹਾਲੀ  : ਪੰਜਾਬ ‘ਚ ਅੱਜ ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ, ਜੋਕਿ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਫਰੀਦਕੋਟ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਪੰਜਾਬੀ ਫ਼ਿਲਮ ਇੰਡਸਟਰੀ ਦੇ ਪ੍ਰਸਿੱਧ ਅਦਾਕਾਰ ਕਰਮਜੀਤ ਅਨਮੋਲ ਨੇ ਮੋਹਾਲੀ ਦੇ ਫੇਸ 10  ਵਿਖੇ ਬਣੇ ਪੋਲਿੰਗ ਬੂਥ ‘ਤੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। 

ਦੱਸ ਦਈਏ ਕਿ ਕਰਮਜੀਤ ਅਨਮੋਲ ਨੇ ਇਸ ਤੋਂ ਪਹਿਲਾ ਕਦੇ ਵੀ ਚੋਣਾਂ ਨਹੀਂ ਲੜੀਆਂ। ਉਨ੍ਹਾਂ ਨੂੰ ਪਹਿਲੀ ਵਾਰ ਸਿਆਸੀ ਮੈਦਾਨ ‘ਚ ਉਤਾਰਿਆ ਗਿਆ ਹੈ। ਹੁਣ ਇਹ ਵੇਖਣਾ ਬਹੁਤ ਦਿਲਚਸਪ ਹੋਵੇਗਾ ਕਿ ਇਸ ਸਫ਼ਰ ‘ਚ ਸਫ਼ਲਤਾ ਉਨ੍ਹਾਂ ਦੇ ਕਿੰਨੇ ਪੈਰ ਚੁੰਮਦੀ ਹੈ। ਭਗਵੰਤ ਮਾਨ ਵੀ ਰਾਜਨੀਤੀ ‘ਚ ਆਉਣ ਤੋਂ ਪਹਿਲਾਂ ਖ਼ੁਦ ਕਲਾਕਾਰ ਸਨ। ਉਨ੍ਹਾਂ ਦਾ ਕਾਮੇਡੀ ਕਿਰਦਾਰ ‘ਜੁਗਨੂ’ ਘਰ-ਘਰ ਮਸ਼ਹੂਰ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਗਿਣਤੀ ਪੰਜਾਬ ਦੇ ਬੈਸਟ ਕਮੇਡੀਅਨਾਂ ‘ਚ ਹੁੰਦੀ ਰਹੀ ਹੈ।

ਕਰਮਜੀਤ ਅਨਮੋਲ ਦਾ ਜਨਮ 2 ਜਨਵਰੀ 1972 ਨੂੰ ਪਿੰਡ, ਗੰਢੂਆਂ, ਜ਼ਿਲ੍ਹਾ ਸੰਗਰੂਰ ਵਿਖੇ ਹੋਇਆ ਹੈ। ਪੰਜਾਬੀ ਹਾਸਰਸ ਕਲਾਕਾਰ, ਫ਼ਿਲਮ ਅਤੇ ਟੈਲੀਵਿਜ਼ਨ ਅਦਾਕਾਰ ਅਤੇ ਗਾਇਕ ਹਨ, ਜਿਨ੍ਹਾਂ ਨੇ ਪੰਜਾਬੀ ਅਤੇ ਹਿੰਦੀ ਦੀਆਂ ਕਈ ਮਸ਼ਹੂਰ ਫ਼ਿਲਮਾਂ ‘ਚ ਕੰਮ ਕੀਤਾ ਜਿਵੇਂ ਕਿ ‘ਵੈਸਟ ਇਜ਼ ਵੈਸਟ’ (ਅੰਗਰੇਜ਼ੀ), ‘ਕੈਰੀ ਓਨ ਜੱਟਾ’, ‘ਜੱਟ ਐਂਡ ਜੂਲੀਅੱਟ’, ‘ਡਿਸਕੋ ਸਿੰਘ’, ‘ਜੱਟ ਜੇਮਸ ਬੌਂਡ’, ‘ਦੇਵ ਡੀ’ (ਹਿੰਦੀ), ‘ਜੀਹਨੇ ਮੇਰਾ ਦਿਲ ਲੁਟਿਆ’, ‘ਸਿਰਫਿਰੇ’, ‘ਜੱਟ ਏਅਰਵੇਜ’, ‘ਲੱਕੀ ਦੀ ਅਨਲਕੀ ਸਟੋਰੀ’, ‘ਬੈਸਟ ਆਫ ਲਕ’ ਆਦਿ ਹਨ।

Add a Comment

Your email address will not be published. Required fields are marked *