‘Mr And Mrs Mahi’ ਪਹਿਲੇ ਦਿਨ ਹੀ ਬਣੀ ਬਲਾਕਬਸਟਰ ਫ਼ਿਲਮ

ਮੁੰਬਈ : ਰਾਜਕੁਮਾਰ ਰਾਓ ਅਤੇ ਜਾਹਨਵੀ ਕਪੂਰ ਦੀ ਰੋਮਾਂਸ ਨਾਲ ਭਰਪੂਰ ਫ਼ਿਲਮ ‘ਮਿਸਟਰ ਐਂਡ ਮਿਸਿਜ਼ ਮਾਹੀ’ ਅੱਜ ਸਿਨੇਮਾਘਰਾਂ ਚ ਰਿਲੀਜ਼ ਹੋ ਗਈ ਹੈ। ਇਸ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਇਸ ਨੂੰ ਲੈ ਕੇ ਕਾਫ਼ੀ ਚਰਚਾ ਹੋ ਰਹੀ ਸੀ। ਅਦਾਕਾਰਾਂ ਨੇ ਫ਼ਿਲਮ ਦੀ ਪ੍ਰਮੋਸ਼ਨ ਵੀ ਬਹੁਤ ਹੀ ਵਧੀਆ ਢੰਗ ਨਾਲ ਕੀਤੀ ਸੀ। ਸੁਰਖੀਆਂ ਬਟੋਰਨ ਤੋਂ ਬਾਅਦ ਆਖ਼ਿਰਕਾਰ ‘ਮਿਸਟਰ ਐਂਡ ਮਿਸਿਜ਼ ਮਾਹੀ’ ਸਿਨੇਮਾਘਰਾਂ ‘ਚ ਪਹੁੰਚ ਗਈ ਹੈ। ਇਸ ਦੇ ਨਾਲ ਹੀ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਫ਼ਿਲਮ ਦੇ ਰਿਵਿਊ ਵੀ ਸ਼ੇਅਰ ਕਰਨੇ ਸ਼ੁਰੂ ਕਰ ਦਿੱਤੇ ਹਨ। ‘ਮਿਸਟਰ ਐਂਡ ਮਿਸਿਜ਼ ਮਾਹੀ’ ਦਾ ਨਿਰਦੇਸ਼ਨ ਸ਼ਰਨ ਸ਼ਰਮਾ ਨੇ ਕੀਤਾ ਹੈ। 

ਦੱਸ ਦਈਏ ਕਿ ਰਾਜਕੁਮਾਰ ਰਾਓ ਅਤੇ ਜਾਹਨਵੀ ਕਪੂਰ ਨੇ ਫ਼ਿਲਮ ‘ਚ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਇਸ ਫ਼ਿਲਮ ‘ਚ ਦੋਵਾਂ ਨੇ ਪਤੀ-ਪਤਨੀ ਦਾ ਰੋਲ ਕੀਤਾ ਹੈ ਅਤੇ ਦੋਵੇਂ ਹੀ ਕ੍ਰਿਕਟ ਨੂੰ ਪਿਆਰ ਕਰਦੇ ਹਨ। ਵਿਆਹ ਤੋਂ ਬਾਅਦ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਫ਼ਿਲਮ ਦੀ ਕਹਾਣੀ ਬਹੁਤ ਵੱਖਰੀ ਹੈ। ਹੁਣ ਇਹ ਫ਼ਿਲਮ ਸਿਨੇਮਾਘਰਾਂ ‘ਚ ਪੁੱਜ ਗਈ ਹੈ, ਇਸ ਫ਼ਿਲਮ ਦੇ ਪਹਿਲੇ ਦਿਨ ਦਾ ਪਹਿਲਾ ਸ਼ੋਅ ਦੇਖਣ ਵਾਲੇ ਦਰਸ਼ਕਾਂ ਨੇ ਇਸ ਫ਼ਿਲਮ ਦੀ ਬਹੁਤ ਤਾਰੀਫ਼ ਕੀਤੀ ਹੈ।ਕਈ ਯੂਜ਼ਰਸ ਨੇ ਫ਼ਿਲਮ ‘ਚ ਰਾਜਕੁਮਾਰ ਰਾਓ ਅਤੇ ਜਾਹਨਵੀ ਕਪੂਰ ਦੀ ਦਮਦਾਰ ਐਕਟਿੰਗ ਦੀ ਤਾਰੀਫ਼ ਕੀਤੀ ਹੈ ਅਤੇ ਫ਼ਿਲਮ ਨੂੰ ਬਲਾਕਬਸਟਰ ਦੱਸਿਆ ਹੈ।

Add a Comment

Your email address will not be published. Required fields are marked *