ਅਦਾਕਾਰ ਅਕਸ਼ੈ ਕੁਮਾਰ ਨੇ ਭਗਵਾਨ ਕੇਦਾਰਨਾਥ ਦੇ ਕੀਤੇ ਦਰਸ਼ਨ

ਰੁਦਰਪ੍ਰਯਾਗ – ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਨੇ ਮੰਗਲਵਾਰ ਨੂੰ ਕੇਦਾਰਨਾਥ ਮੰਦਰ ’ਚ ਦਰਸ਼ਨ ਪੂਜਨ ਕੀਤਾ। ਸ਼੍ਰੀ ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਦੇ ਮੁੱਖ ਕਾਰਜ ਅਧਿਕਾਰੀ ਯੋਗੇਂਦਰ ਸਿੰਘ ਨੇ ਦੱਸਿਆ ਕਿ ਅਕਸ਼ੈ ਆਪਣੇ ਪਰਿਵਾਰਕ ਦੋਸਤ ਸੁਮਿਤ ਅਦਾਲਕਾ ਨਾਲ ਹੈਲੀਕਾਪਟਰ ਵਿਚ ਸਵੇਰੇ ਕੇਦਾਰਨਾਥ ਪਹੁੰਚੇ ਅਤੇ ਆਮ ਸ਼ਰਧਾਲੂ ਵਾਂਗ ਭਗਵਾਨ ਕੇਦਾਰਨਾਥ ਦੇ ਦਰਸ਼ਨ ਕੀਤੇ।

ਅਕਸ਼ੈ ਕੁਮਾਰ ਹੈਲੀਪੈਡ ਤੋਂ ਨੰਗੇ ਪੈਰੀਂ ਤੁਰ ਕੇ ਮੰਦਰ ਤਕ ਪਹੁੰਚਿਆ, ਜਿੱਥੇ ਉਸ ਨੇ ਭੋਲੇ ਬਾਬਾ ਦੇ ਦਰਸ਼ਨ ਕੀਤੇ ਅਤੇ ਪੂਜਾ ‘ਚ ਸ਼ਾਮਲ ਹੋਇਆ।ਇਸ ਮੌਕੇ ’ਤੇ ਮੰਦਰ ਕਮੇਟੀ ਵੱਲੋਂ ਸਿੰਘ ਨੇ ਉਨ੍ਹਾਂ ਨੂੰ ਬਾਬਾ ਕੇਦਾਰਨਾਥ ਦਾ ਪ੍ਰਸ਼ਾਦ, ਭਸਮ ਤੇ ਰੁਦਰਾਕਸ਼ ਦੀ ਮਾਲਾ ਭੇਟ ਕੀਤੀ। ਦਰਸ਼ਨ ਕਰਨ ਤੋਂ ਬਾਅਦ ਅਭਿਨੇਤਾ ਨੇ ਕਿਹਾ ਕਿ ਕੇਦਾਰਨਾਥ ਧਾਮ ’ਚ ਭਗਵਾਨ ਸ਼ਿਵ ਦੇ ਦਰਸ਼ਨ ਕਰ ਕੇ ਉਹ ਬਹੁਤ ਪ੍ਰਭਾਵਿਤ ਹੋਏ। ਉਨ੍ਹਾਂ ਮੰਦਰ ਦੇ ਕੰਪਲੈਕਸ ’ਚ ਮੌਜੂਦ ਤੀਰਥ ਯਾਤਰੀਆਂ ਦਾ ਅਭਿਵਾਦਨ ਕੀਤਾ। 

ਉੱਤਰਾਖੰਡ ਦੇ ਗੜਵਾਲ ਹਿਮਾਲਿਆ ’ਚ 11,750 ਫੁੱਟ ਦੀ ਉਚਾਈ ’ਤੇ ਸਥਿਤ ਕੇਦਾਰਨਾਥ ਧਾਮ ਦੀ ਯਾਤਰਾ ਲਈ ਇਨ੍ਹੀਂ ਦਿਨੀਂ ਵੱਡੀ ਗਿਣਤੀ ਵਿਚ ਸ਼ਰਧਾਲੂ ਪਹੁੰਚ ਰਹੇ ਹਨ। 25 ਅਪ੍ਰੈਲ ਨੂੰ ਮੰਦਰ ਦੇ ਕਪਾਟ ਖੁੱਲ੍ਹਣ ਦੇ ਬਾਅਦ ਤੋਂ ਸ਼ੁੱਕਰਵਾਰ ਤਕ 4,52,084 ਸ਼ਰਧਾਲੂ ਭਗਵਾਨ ਕੇਦਾਰਨਾਥ ਦੇ ਦਰਸ਼ਨ ਕਰ ਚੁੱਕੇ ਹਨ।

Add a Comment

Your email address will not be published. Required fields are marked *