ਮੋਗਾ ਦੇ ਪਿੰਡ ਕੜਾਹੇ ਵਾਲਾ ‘ਚ EVM ਮਸ਼ੀਨ ਖਰਾਬ ਹੋਣ ਕਾਰਣ ਨਹੀਂ ਸ਼ੁਰੂ ਹੋ ਸਕੀ ਵੋਟਿੰਗ

ਮੋਗਾ : ਮੋਗਾ ਦੇ ਪਿੰਡ ਕੜਾਹੇ ਵਾਲਾ ‘ਚ ਬੂਥ ਨੰਬਰ 1 ‘ਚ ਮਸ਼ੀਨ ਖਰਾਬ ਹੋਣ ਕਾਰਣ ਅਜੇ ਤੱਕ ਵੋਟਿੰਗ ਸ਼ੁਰੂ ਨਹੀਂ ਹੋ ਸਕੀ ਹੈ। ਪੰਜਾਬ ਭਰ ਵਿਚ ਵੋਟਾਂ ਪਾਉਣ ਦਾ ਕੰਮ ਸਵੇਰੇ 7 ਵਜੇ ਤੋਂ ਸ਼ੁਰੂ ਹੋ ਚੁੱਕਾ ਹੈ। ਜਿਵੇਂ ਹੀ ਵੋਟਿੰਗ ਸ਼ੁਰੂ ਹੋਈ ਤਾਂ ਲੋਕ ਪੋਲਿੰਗ ਬੂਥਾਂ ‘ਤੇ ਪਹੁੰਚਣੇ ਸ਼ੁਰੂ ਹੋ ਗਏ ਪਰ ਮੋਗਾ ਦੇ ਪਿੰਡ ਕੜਾਹੇ ਵਾਲਾ ਵਿਚ ਪੋਲਿੰਗ ਬੂਥ 1 ‘ਤੇ ਵੋਟਿੰਗ ਤੋਂ ਪਹਿਲਾਂ ਹੀ ਮਸ਼ੀਨ ਖਰਾਬ ਹੋ ਗਈ। ਇਸ ਦੌਰਾਨ ਲੋਕਾਂ ਨੂੰ ਆਪਣੇ ਵੋਟ ਦਾ ਇਸਤੇਮਾਲ ਕਰਨ ਲਈ ਇੰਤਜ਼ਾਰ ਕਰਨਾ ਪਿਆ। 

Add a Comment

Your email address will not be published. Required fields are marked *