ਕੁਈਨਜ਼ਲੈਂਡ ‘ਚ ਟਰੱਕ ਤੇ ਕਾਰ ਦੀ ਟੱਕਰ, ਤਿੰਨ ਲੋਕਾਂ ਦੀ ਦਰਦਨਾਕ ਮੌਤ

ਸਿਡਨੀ– ਆਸਟ੍ਰੇਲੀਆਈ ਸੂਬੇ ਕੁਈਨਜ਼ਲੈਂਡ ਦੇ ਦੱਖਣ-ਪੂਰਬ ਵਿੱਚ ਤੜਕਸਾਰ ਸੜਕ ਹਾਦਸਾ ਵਾਪਰਿਆ। ਜਾਣਕਾਰੀ ਮੁਤਾਬਕ ਇੱਕ ਕਾਰ ਅਤੇ ਟਰੱਕ ਦੀ ਟੱਕਰ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ। ਹਾਦਸਾ ਸਵੇਰੇ 5:45 ਵਜੇ ਬ੍ਰਿਸਬੇਨ ਦੇ ਉੱਤਰ-ਪੱਛਮ ‘ਚ ਨਨਾਨਗੋ ਨੇੜੇ ਡੀ’ਐਗੁਇਲਰ ਹਾਈਵੇਅ ‘ਤੇ ਵਾਪਰਿਆ।

ਪੁਲਸ ਨੇ ਦੱਸਿਆ ਕਿ ਹਾਦਸੇ ਵਿੱਚ ਕਾਰ ਵਿੱਚ ਸਵਾਰ ਤਿੰਨ ਸਵਾਰੀਆਂ-ਇੱਕ 81 ਸਾਲਾ ਔਰਤ, ਇੱਕ 84 ਸਾਲਾ ਵਿਅਕਤੀ ਅਤੇ ਇੱਕ 54 ਸਾਲਾ ਵਿਅਕਤੀ ਦੀ ਮੌਤ ਹੋ ਗਈ। ਟਰੱਕ ਦੇ ਡਰਾਈਵਰ (52) ਨੂੰ ਮਾਮੂਲੀ ਸੱਟਾਂ ਲੱਗਣ ਤੋਂ ਬਾਅਦ ਸਥਿਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਪੁਲਸ ਨੇ ਕਿਹਾ ਕਿ ਹਾਈਵੇਅ ਅੱਜ ਦੋਵੇਂ ਦਿਸ਼ਾਵਾਂ ਵਿੱਚ ਬੰਦ ਰਹੇਗਾ ਅਤੇ ਰਸਤਾ ਡਾਇਵਰਟ ਕੀਤਾ ਗਿਆ ਹੈ। ਫਿਲਹਾਲ ਡਰਾਈਵਰਾਂ ਨੂੰ ਖੇਤਰ ਤੋਂ ਬਚਣ ਦੀ ਅਪੀਲ ਕੀਤੀ ਗਈ ਹੈ। ਕੋਈ ਵੀ ਗਵਾਹ ਜਾਂ ਡੈਸ਼ਕੈਮ ਫੁਟੇਜ ਜਾਂ ਸੀ.ਸੀ.ਟੀ.ਵੀ ਵਾਲੇ ਵਿਅਕਤੀ ਨੂੰ ਪੁਲਸ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ।

Add a Comment

Your email address will not be published. Required fields are marked *