ਬੀਤੀ ਰਾਤ ਏਅਰ ਨਿਊਜੀਲੈਂਡ ਦੇ 3 ਜਹਾਜਾਂ ‘ਤੇ ਡਿੱਗੀ ਅਸਮਾਨੀ ਬਿਜਲੀ
May 30, 2024
ਆਕਲੈਂਡ- ਬੀਤੇ ਕੱਲ ਦੇ ਖਰਾਬ ਮੌਸਮ ਦੌਰਾਨ ਹਜਾਰਾਂ ਦੀ ਗਿਣਤੀ ਵਿੱਚ ਨਿਊਜੀਲੈਂਡ ਵਾਸੀ ਪ੍ਰਭਾਵਿਤ ਹੋਏ। ਇਸ ਖਰਾਬ ਮੌਸਮ ਦੌਰਾਨ ਏਅਰ ਨਿਊਜੀਲੈਂਡ ਦੇ 3 ਜਹਾਜਾਂ ‘ਤੇ ਬਿਜਲੀ ਡਿੱਗਣ ਦੀ ਘਟਨਾ ਵਾਪਰੀ ਹੈ, ਜਿਸ ਤੋਂ ਬਾਅਦ ਜਹਾਜਾਂ ਨੂੰ ਤੱਦ ਤੱਕ ਉਡਾਣ ‘ਤੇ ਨਹੀਂ ਭੇਜਿਆ ਜਾਏਗਾ, ਜੱਦ ਤੱਕ ਇੰਜੀਨੀਅਰਾਂ ਵਲੋਂ ਜਹਾਜ ਚੈੱਕ ਨਹੀਂ ਕੀਤੇ ਜਾਂਦੇ। ਏਅਰ ਨਿਊਜੀਲੈਂਡ ਨੇ ਇਸ ਖਰਾਬ ਮੌਸਮ ਕਾਰਨ ਪ੍ਰਭਾਵਿਤ ਗ੍ਰਾਹਕਾਂ ਨੂੰ ਅਗਲੀਆਂ ਸੰਭਾਵਿਤ ਉਡਾਣਾ ਜਲਦ ਤੋਂ ਜਲਦ ਬੁੱਕ ਕਰਵਾਉਣ ਦੀ ਗੱਲ ਆਖੀ ਹੈ।
ਤੂਫਾਨੀ ਹਵਾਵਾਂ ਕਾਰਨ ਹਜਾਰਾਂ ਦੀ ਗਿਣਤੀ ਵਿੱਚ ਨਿਊਜੀਲੈਂਡ ਵਾਸੀਆਂ ਨੂੰ ਬਿਜਲੀ ਤੋਂ ਬਗੈਰ ਗੁਜਾਰਾ ਕਰਨਾ ਪਿਆ। ਇੱਕਲੇ ਹਮਿਲਟਨ ਵਿੱਚ ਹੀ 15,000 ਤੋਂ ਵਧੇਰੇ ਘਰ ਬਿਨ੍ਹਾਂ ਬਿਜਲੀ ਤੋਂ ਗੁਜਾਰਾ ਕਰਨ ਨੂੰ ਮਜਬੂਰ ਹਨ।

