1 ਮਹੀਨਾ ਪਹਿਲਾਂ ਲਾਪਤਾ ਹੋਈ ਪੰਜਾਬੀ ਕੁੜੀ ਦੀ ਕੈਨੇਡਾ ‘ਚ ਹੋਈ ਮੌਤ

ਬੀਤੇ ਮਹੀਨੇ 27 ਅਪ੍ਰੈਲ ਨੂੰ ਇਕ 19 ਸਾਲਾ ਪੰਜਾਬੀ ਕੁੜੀ ਦੇ ਅਚਾਨਕ ਗਾਇਬ ਹੋਣ ਦੀ ਸੂਚਨਾ ਪ੍ਰਾਪਤ ਹੋਈ ਸੀ। ਪੁਲਸ ਉਸ ਨੂੰ ਲੱਭਣ ਲਈ ਹਰ ਪਾਸੇ ਤਲਾਸ਼ੀ ਲੈ ਰਹੀ ਸੀ, ਪਰ ਅੱਜ ਮਿਲੀ ਇਕ ਖ਼ਬਰ ਨੇ ਪੁਲਸ ਦੀ ਇਸ ਖੋਜ ਨੂੰ ਇਕ ਦੁਖ਼ਦਾਈ ਮੋੜ ‘ਤੇ ਲਿਆ ਕੇ ਖ਼ਤਮ ਕਰ ਦਿੱਤਾ ਹੈ। 

ਜਾਣਕਾਰੀ ਮੁਤਾਬਕ ਕੈਨੇਡਾ ਦੇ ਸਰੀ ਸ਼ਹਿਰ ‘ਚ ਰਹਿਣ ਵਾਲੀ ਸਿਮਰਨ ਕੌਰ ਖੱਟੜਾ, ਜੋ ਕਿ ਪਿਛਲੀ ਵਾਰ 27 ਅਪ੍ਰੈਲ ਨੂੰ 88 ਐਵੇਨਿਊ 132 ਸਟ੍ਰੀਟ ‘ਚ ਇਕ ਬੱਸ ‘ਚ ਚੜ੍ਹਦੀ ਹੋਈ ਦੇਖੀ ਗਈ ਸੀ, ਉਸ ਤੋਂ ਬਾਅਦ ਉਹ ਅਚਾਨਕ ਲਾਪਤਾ ਹੋ ਗਈ ਸੀ ਤੇ ਉਸ ਦਾ ਪਰਿਵਾਰ ਉਸ ਨੂੰ ਲੈ ਕੇ ਕਾਫ਼ੀ ਪਰੇਸ਼ਾਨ ਹੋ ਰਿਹਾ ਸੀ। ਉਸ ਦੇ ਲਾਪਤਾ ਹੋਣ ਦੀ ਪਰਿਵਾਰ ਵੱਲੋਂ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ। 

ਇਸ ਮਾਮਲੇ ਦੇ ਕਰੀਬ 1 ਮਹੀਨਾ ਬੀਤ ਜਾਣ ਤੋਂ ਬਾਅਦ ਹੁਣ ਪੁਲਸ ਨੂੰ ਉਸ ਕੁੜੀ ਦੀ ਲਾਸ਼ ਮਿਲੀ ਹੈ। ਸਰੀ ਪੁਲਸ ਨੇ ਦੱਸਿਆ ਕਿ ਸਿਮਰਨ ਦੀ ਮੌਤ ਹੋ ਚੁੱਕੀ ਹੈ ਤੇ ਉਸ ਦੀ ਲਾਸ਼ ਮਿਲ ਚੁੱਕੀ ਹੈ। ਪਰ ਪੁਲਸ ਨੂੰ ਇਹ ਲਾਸ਼ ਕਿੱਥੋਂ ਅਤੇ ਕਿਸ ਹਾਲ ‘ਚ ਮਿਲੀ ਹੈ, ਇਸ ਬਾਰੇ ਹਾਲੇ ਪੁਲਸ ਨੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਹੈ।

Add a Comment

Your email address will not be published. Required fields are marked *