ਬਰਫ਼ ਨਾਲ ਢੱਕੀਆਂ ਨਾਲ ਨਿਊਜ਼ੀਲੈਂਡ ਦੀਆਂ ਸੜਕਾਂ

ਆਕਲੈਂਡ- ਨਿਊਜ਼ੀਲੈਂਡ ਪਹੁੰਚੇ ਕੋਲਡ ਫਰੰਟ ਦਾ ਅਸਰ ਦਿਖਣਾ ਸ਼ੁਰੂ ਹੋ ਗਿਆ ਹੈ। ਓਟੇਗੋ ਅਤੇ ਕੈਂਟਬਰੀ ਵਿਖੇ ਜਿੱਥੇ ਭਾਰੀ ਬਰਫਬਾਰੀ ਕਾਰਨ ਮੁੱਖ ਸੜਕਾਂ ਨੂੰ ਬੰਦ ਕੀਤਾ ਜਾ ਰਿਹਾ ਹੈ। ਨਿਊਜ਼ੀਲੈਂਡ ਵਾਸੀ ਇਸ ਸਮੇਂ ਬਰਫ਼ ਦੇ ਨਾਲ ਜੂਝ ਰਹੇ ਨੇ ਕਿਉਂਕ ਕੋਲਡ ਫਰੰਟ ਦੀ ਆਮਦ ਮਗਰੋਂ ਦੇਸ਼ ਭਰ ਦੀਆਂ ਸੜਕਾਂ ਬਰਫ਼ ਨਾਲ ਭਰ ਗਈਆਂ ਹਨ। ਬਰਫੀਲੀਆਂ ਸੜਕਾਂ ਦੱਖਣੀ ਟਾਪੂ ਦੇ ਕੁੱਝ ਹਿੱਸਿਆਂ ਵਿੱਚ ਸਮੱਸਿਆਵਾਂ ਪੈਦਾ ਕਰ ਰਹੀਆਂ ਹਨ, ਜਿਸ ਕਾਰਨ ਡੁਨੇਡਿਨ ਵਿੱਚ ਬਰਫ਼ ਉੱਤੇ ਵਾਹਨ ਦਾ ਕੰਟਰੋਲ ਖਤਮ ਹੋਣ ਕਾਰਨ ਇੱਕ ਪੁਲ ਦੇ ਨਾਲ ਟਕਰਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਡੁਨੇਡਿਨ ਵਿੱਚ ਥ੍ਰੀ ਮੀਲ ਹਿੱਲ ਰੋਡ ਅਤੇ ਮਾਊਂਟ ਕਾਰਗਿਲ ਬਰਫ਼ ਕਾਰਨ ਬੰਦ ਹਨ।

ਸ਼ਹਿਰ ਦੀ ਸਟੂਅਰਟ ਸਟ੍ਰੀਟ ਅਤੇ ਸਟੇਟ ਹਾਈਵੇਅ 1 ‘ਤੇ ਡੁਨੇਡਿਨ ਦੇ ਦੱਖਣ ਵਾਲੇ ਪੁਲਾਂ ‘ਤੇ ਵੀ ਬਰਫ਼ ਜੰਮੀ ਹੋਈ ਸੀ। ਇਕੱਲੀਆਂ ਸੜਕਾਂ ਹੀ ਨਹੀਂ ਫਲਾਈਟਾਂ ‘ਤੇ ਵੀ ਬਰਫ਼ ਦਾ ਅਸਰ ਦੇਖਣ ਨੂੰ ਮਿਲਿਆ ਹੈ, ਕ੍ਰਾਈਸਟਚਰਚ ਤੋਂ ਡੁਨੇਡਿਨ ਜਾਣ ਵਾਲੀ ਫਲਾਈਟ ਡੁਨੇਡਿਨ ਦੇ ਰਨਵੇਅ ‘ਤੇ ਬਰਫ਼ ਦੇ ਕਾਰਨ 90 ਮਿੰਟਾਂ ਲਈ ਲੇਟ ਹੋ ਗਈ। ਆਰਥਰ ਪਾਸ, ਮਾਰਲਬਰੋ ਅਤੇ ਰਿਚਮੰਡ ਰੇਂਜ ਦੇ ਉੱਤਰ ਵੱਲ ਕੈਂਟਰਬਰੀ, ਅਤੇ ਆਰਥਰ ਪਾਸ ਦੇ ਦੱਖਣ ਵੱਲ ਟੇਕਾਪੋ ਝੀਲ ਤੱਕ ਅੰਦਰੂਨੀ ਕੈਂਟਰਬਰੀ ਲਈ ਭਾਰੀ ਬਰਫਬਾਰੀ ਦੀ ਭਵਿੱਖਬਾਣੀ ਕੀਤੀ ਗਈ ਸੀ।

Add a Comment

Your email address will not be published. Required fields are marked *