ਨਿਊਜ਼ੀਲੈਂਡ ਦੇ ਕਸਟਮ ਵਿਭਾਗ ਨੇ ਕੀਤੇ ਵੱਡੇ ਬਦਲਾਅ

ਨਿਊਜ਼ੀਲੈਂਡ ਆਉਣ ਵਾਲੇ ਬੱਚਿਆਂ ਦੇ ਮਾਤਾ-ਪਿਤਾ ਲਈ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਨਿਊਜ਼ੀਲੈਂਡ ਪਹੁੰਚਣ ਅਤੇ ਰਵਾਨਾ ਹੋਣ ਵੇਲੇ eGates ਦੀ ਵਰਤੋਂ ਕਰਨ ਦੀ ਉਮਰ ਯੋਗਤਾ ਨੂੰ ਬਦਲ ਦਿੱਤਾ ਗਿਆ ਹੈ। ਕਸਟਮਜ਼ ਨੇ ਅੱਜ ਸਵੇਰੇ ਘੋਸ਼ਣਾ ਕੀਤੀ ਕਿ ਮਾਪਦੰਡਾਂ ਦਾ ਵਿਸਥਾਰ ਕੀਤਾ ਗਿਆ ਹੈ ਅਤੇ 10- ਅਤੇ 11-ਸਾਲ ਦੇ ਬੱਚੇ ਹੁਣ ਗੇਟਾਂ ਦੀ ਵਰਤੋਂ ਕਰਨ ਦੇ ਯੋਗ ਹਨ। ਇਸ ਤੋਂ ਪਹਿਲਾਂ ਕੀਵੀ ਜਵਾਕਾਂ ਨੂੰ ਆਟੋਮੇਟਿਡ ਸਿਸਟਮ ਦੀ ਵਰਤੋਂ ਕਰਨ ਲਈ 12 ਸਾਲ ਜਾਂ ਇਸ ਤੋਂ ਵੱਧ ਉਮਰ ਦਾ ਹੋਣਾ ਲਾਜ਼ਮੀ ਹੁੰਦਾ ਸੀ। ਇੰਨ੍ਹਾਂ ਹੀ ਨਹੀਂ ਹੋਰ ਦੇਸ਼ਾਂ ਦੇ ਯਾਤਰੀ ਵੀ ਹੁਣ ਗੇਟਾਂ ਦੀ ਵਰਤੋਂ ਕਰ ਸਕਦੇ ਹਨ।

ਕਸਟਮ ਦੇ ਕਾਰਜਕਾਰੀ ਡਿਪਟੀ ਕੰਪਟਰੋਲਰ ਆਫ ਓਪਰੇਸ਼ਨ ਪਾਲ ਕੈਂਪਬੈਲ ਨੇ ਕਿਹਾ ਕਿ ਇਹ ਸ਼ਿਫਟ ਬਾਰਡਰ ਪ੍ਰੋਸੈਸਿੰਗ ਨੂੰ ਹੋਰ ਕੁਸ਼ਲ ਬਣਾਏਗਾ। ਉਨ੍ਹਾਂ ਕਿਹਾ ਕਿ “ਸਾਡੇ eGates ਆਧੁਨਿਕ ਬਾਇਓਮੀਟ੍ਰਿਕ ਸੌਫਟਵੇਅਰ ਅਤੇ ePassports ਤੋਂ ਜਾਣਕਾਰੀ ਦੀ ਵਰਤੋਂ ਸਕਿੰਟਾਂ ਦੇ ਅੰਦਰ ਜ਼ਰੂਰੀ ਜਾਂਚਾਂ ਨੂੰ ਪੂਰਾ ਕਰਨ ਲਈ ਕਰਦੇ ਹਨ, ਜਿਸ ਨਾਲ ਕਸਟਮ ਫਰੰਟਲਾਈਨ ਅਫਸਰਾਂ ਨੂੰ ਉੱਚ-ਜੋਖਮ ਵਾਲੇ ਯਾਤਰੀਆਂ ਜਿਵੇਂ ਕਿ ਡਰੱਗ ਕੋਰੀਅਰਜ਼ ਦੀ ਪ੍ਰੋਫਾਈਲਿੰਗ ਵਰਗੇ ਹੋਰ ਕੰਮਾਂ ‘ਤੇ ਜ਼ਿਆਦਾ ਧਿਆਨ ਦੇਣ ਦੇ ਯੋਗ ਬਣਦੇ ਹਨ।

Add a Comment

Your email address will not be published. Required fields are marked *