ਭਾਰਤ ਦੇ ਇਕ ਹੋਰ Most Wanted ਅੱਤਵਾਦੀ ਦਾ ਕਤਲ

ਇਸਲਾਮਾਬਾਦ – ਪਾਕਿਸਤਾਨ ’ਚ ਭਾਰਤ ਦੇ ‘ਮੋਸਟ ਵਾਂਟੇਡ’ ਅੱਤਵਾਦੀਆਂ ਦੇ ਮਾਰੇ ਜਾਣ ਦਾ ਸਿਲਸਿਲਾ ਜਾਰੀ ਹੈ। ਮਾਰੇ ਗਏ ਅੱਤਵਾਦੀ ਦਾ ਨਾਂ ਦਾਊਦ ਮਲਿਕ ਹੈ, ਜਿਸ ਨੂੰ ਗਲੋਬਲ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਦਾ ਕਰੀਬੀ ਦੱਸਿਆ ਜਾਂਦਾ ਹੈ। ਜੈਸ਼-ਏ-ਮੁਹੰਮਦ ਤੋਂ ਇਲਾਵਾ ਉਹ ‘ਲਸ਼ਕਰ-ਏ-ਜੱਬਾਰ’ ਅਤੇ ‘ਲਸ਼ਕਰ-ਆਈ-ਝਾਂਗਵੀ’ ਨਾਲ ਵੀ ਜੁੜਿਆ ਹੋਇਆ ਸੀ। ਦਾਊਦ ਮਲਿਕ ਪਾਕਿਸਤਾਨ ਦੇ ਉੱਤਰੀ ਵਜ਼ੀਰਿਸਤਾਨ ਵਿਚ ਮਾਰਿਆ ਗਿਆ ਹੈ। ਉਸ ਨੂੰ ਅਣਪਛਾਤੇ ਲੋਕਾਂ ਨੇ ਗੋਲੀ ਦਾ ਨਿਸ਼ਾਨਾ ਬਣਾਇਆ। ਭਾਰਤ ਸਰਕਾਰ ਨੇ ਮਸੂਦ ਅਜ਼ਹਰ, ਹਾਫਿਜ਼ ਸਈਅਦ ਅਤੇ ਲਖਵੀ ਦੇ ਨਾਲ-ਨਾਲ ਦਾਊਦ ਮਲਿਕ ਨੂੰ ਵੀ ਯੂ. ਏ. ਪੀ. ਏ. ਦੇ ਤਹਿਤ ਅੱਤਵਾਦੀ ਐਲਾਨਿਆ ਹੈ।

ਪੁਲਵਾਮਾ ਹਮਲੇ ਤੋਂ ਬਾਅਦ ਜਦੋਂ ਭਾਰਤੀ ਫੌਜ ਨੇ ਬਾਲਾਕੋਟ ’ਤੇ ਹਵਾਈ ਹਮਲਾ ਕੀਤਾ ਸੀ ਤਾਂ ਉਸ ਸਮੇਂ ਦਾਊਦ ਮਲਿਕ ਦੀ ਉੱਥੇ ਮੌਜੂਦਗੀ ਦੱਸੀ ਜਾ ਰਹੀ ਹੈ ਪਰ ਬਾਅਦ ’ਚ ਅਜਿਹੀ ਜਾਣਕਾਰੀ ਸਾਹਮਣੇ ਆਈ ਕਿ ਉਸ ਹਮਲੇ ’ਚ ਦਾਊਦ ਮਲਿਕ ਬਚ ਕੇ ਨਿਕਲ ਗਿਆ ਸੀ। ਇਸ ਸਾਲ ਪਾਕਿਸਤਾਨ ਵਿਚ ਮੌਜੂਦ ਭਾਰਤ ਦੇ ਕਈ ਮੋਸਟ ਵਾਂਟੇਡ ਅੱਤਵਾਦੀ ਮਾਰੇ ਜਾ ਚੁੱਕੇ ਹਨ। ਪਿਛਲੇ ਦਿਨੀਂ ਇਸ ਸੂਚੀ ਵਿਚ 2 ਨਵੇਂ ਨਾਂ ਜੁੜੇ ਸਨ, ਜਿਨ੍ਹਾਂ ਵਿਚ ਪਠਾਨਕੋਟ ਹਮਲੇ ਦਾ ਮਾਸਟਰਮਾਈਂਡ ਸ਼ਾਹਿਦ ਲਤੀਫ ਅਤੇ ਆਈ. ਐੱਸ. ਆਈ. ਦਾ ਏਜੰਟ ਮੁੱਲਾ ਬਾਹੌਰ ਉਰਫ ਹੋਰਮੁਜ ਸ਼ਾਮਲ ਹਨ। ਇਹ ਦੋਵੇਂ ਵੀ ਪਾਕਿਸਤਾਨ ਦੇ ਅੰਦਰ ਅਣਪਛਾਤੇ ਲੋਕਾਂ ਦੀ ਗੋਲੀ ਦਾ ਸ਼ਿਕਾਰ ਹੋ ਗਏ ਸਨ। ਭਾਰਤ ਦੇ ਮੋਸਟ ਵਾਂਟਿਡ ਅੱਤਵਾਦੀਆਂ ਨੂੰ ਅਜੀਬੋ-ਗਰੀਬ ਤਰੀਕੇ ਨਾਲ ਨਿਸ਼ਾਨਾ ਬਣਾਏ ਜਾਣ ਦਾ ਸਿਲਸਿਲਾ ਸਿਰਫ ਪਾਕਿਸਤਾਨ ’ਚ ਹੀ ਨਹੀਂ, ਦੂਜੇ ਦੇਸ਼ਾਂ ਵਿਚ ਵੀ ਚੱਲ ਰਿਹਾ ਹੈ।

Add a Comment

Your email address will not be published. Required fields are marked *