ਟੀਮ ਨੂੰ ਸਪੋਰਟ ਕਰਨ ਲਈ ਸ਼ਾਹਰੁਖ ਖ਼ਾਨ ਪਰਿਵਾਰ ਨਾਲ ਹੋਏ ਚੇੱਨਈ ਰਵਾਨਾ

ਮੁੰਬਈ : ਇੰਡੀਅਨ ਪ੍ਰੀਮੀਅਰ ਲੀਗ (IPL 2024) ਦਾ ਫਾਈਨਲ ਅੱਜ ਐਤਵਾਰ ਨੂੰ ਹੋਣ ਜਾ ਰਿਹਾ ਹੈ। ਇਹ ਫਾਈਨਲ ਮੈਚ ਕੋਲਕਾਤਾ ਨਾਈਟ ਰਾਈਡਰਜ਼ ਅਤੇ ਸਨਰਾਈਜ਼ਰਸ ਹੈਦਰਾਬਾਦ (KKR vs SRH) ਵਿਚਾਲੇ ਸ਼ਾਮ 7 ਵਜੇ ਤੋਂ ਬਾਅਦ ਖੇਡਿਆ ਜਾਵੇਗਾ। ਅਜਿਹੇ ‘ਚ ਕ੍ਰਿਕਟ ਪ੍ਰੰਸ਼ਸਕ ਕੁਝ ਘੰਟੇ ਪਹਿਲਾਂ ਹੀ ਸਟੇਡੀਅਮ ‘ਚ ਪਹੁੰਚਣੇ ਸ਼ੁਰੂ ਹੋ ਗਏ ਹਨ। ਇਸ ਦੌਰਾਨ ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖ਼ਾਨ ਵੀ ਮੈਚ ਦੇਖਣ ਲਈ ਚੇੱਨਈ ਲਈ ਰਵਾਨਾ ਹੋ ਗਏ ਹਨ। 

ਦੱਸਣਯੋਗ ਹੈ ਕਿ ਸ਼ਾਹਰੁਖ ਖ਼ਾਨ ਦੋ ਦਿਨ ਅਹਿਮਦਾਬਾਦ ਦੇ ਹਸਪਤਾਲ ‘ਚ ਭਰਤੀ ਰਹਿਣ ਤੋਂ ਬਾਅਦ 23 ਮਈ ਨੂੰ ਮੁੰਬਈ ਪਰਤੇ ਸਨ। ਅਜਿਹੇ ‘ਚ ਹੁਣ ਸਿਰਫ 2-3 ਦਿਨ ਘਰ ‘ਚ ਆਰਾਮ ਕਰਨ ਤੋਂ ਬਾਅਦ ਉਹ ਦੁਬਾਰਾ ਮੈਚ ਦੇਖਣ ਲਈ ਰਵਾਨਾ ਹੋ ਗਏ ਹਨ। ਅਦਾਕਾਰ ਐਤਵਾਰ ਦੁਪਹਿਰ ਨੂੰ ਆਪਣੇ ਪਰਿਵਾਰ ਨਾਲ ਚੇੱਨਈ ਲਈ ਰਵਾਨਾ ਹੋਏ ਹਨ। ਖ਼ਾਨ ਪਰਿਵਾਰ ਆਪਣੀ ਟੀਮ ਕੋਲਕਾਤਾ ਨਾਈਟ ਰਾਈਡਰਜ਼ ਨੂੰ ਚੀਅਰਜ਼ ਕਰਨ ਜਾ ਰਹੇ ਹਨ।

Add a Comment

Your email address will not be published. Required fields are marked *