ਹਸਪਤਾਲ ਤੋਂ ਡਿਸਚਾਰਜ ਹੋਈ ਆਲੀਆ ਭੱਟ, ਨੰਨ੍ਹੀ ਪਰੀ ਨੂੰ ਦੇਖਣ ਲਈ ਪ੍ਰਸ਼ੰਸਕ ਬੇਤਾਬ

ਮੁੰਬਈ – ਮਾਂ ਬਣੀ ਆਲੀਆ ਭੱਟ ਹਸਪਤਾਲ ਤੋਂ ਡਿਸਚਾਰਜ ਹੋ ਗਈ ਹੈ। ਰਣਬੀਰ ਤੇ ਆਲੀਆ ਆਪਣੀ ਨੰਨ੍ਹੀ ਪਰੀ ਨੂੰ ਲੈ ਕੇ ਆਪਣੇ ਘਰ ਲਈ ਨਿਕਲ ਚੁੱਕੇ ਹਨ। ਨੰਨ੍ਹੀ ਪਰੀ ਦੇ ਸੁਆਗਤ ਲਈ ਕਪੂਰ ਖ਼ਾਨਦਾਨ ’ਚ ਜ਼ੋਰਾਂ-ਸ਼ੋਰਾਂ ’ਤੇ ਤਿਆਰੀਆਂ ਕੀਤੀਆਂ ਗਈਆਂ ਹਨ। ਹਰ ਕਿਸੇ ਲਈ ਇਹ ਪਲ ਬੇਹੱਦ ਖ਼ਾਸ ਹੈ। ਹਸਪਤਾਲ ’ਚੋਂ ਨਿਕਲਦਿਆਂ ਰਣਬੀਰ ਤੇ ਆਲੀਆ ਦੀ ਕਾਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜੋ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਬਲੈਕ ਕਲਰ ਦੀ ਰੇਂਜ ਰੋਵਰ ਕਾਰ ’ਚ ਰਣਬੀਰ ਤੇ ਆਲੀਆ ਆਪਣੀ ਨੰਨ੍ਹੀ ਪਰੀ ਨੂੰ ਲੈ ਕੇ ਹਸਪਤਾਲ ’ਚੋਂ ਨਿਕਲੇ ਹਨ। ਆਲੀਆ ਤੇ ਉਸ ਦੀ ਨੰਨ੍ਹੀ ਪਰੀ ਦੀ ਪਹਿਲੀ ਝਲਕ ਪਾਉਣ ਲਈ ਬੇਕਰਾਰ ਪ੍ਰਸ਼ੰਸਕ ਹਸਪਤਾਲ ਦੇ ਬਾਹਰ ਇਕੱਠੇ ਹੋ ਗਏ। ਕਪੂਰ ਖ਼ਾਨਦਾਨ ਦੀ ਨੰਨ੍ਹੀ ਪਰੀ ਕਿਸ ਵਰਗੀ ਦਿਖਦੀ ਹੈ, ਇਹ ਜਾਣਨ ਲਈ ਹਰ ਕੋਈ ਉਤਸ਼ਾਹਿਤ ਹੈ।

ਕਪੂਰ ਖ਼ਾਨਦਾਨ ਦੀ ਨੰਨ੍ਹੀ ਪਰੀ ਦੇ ਦੀਦਾਰ ਤਾਂ ਪ੍ਰਸ਼ੰਸਕਾਂ ਨੂੰ ਅਜੇ ਨਹੀਂ ਹੋਏ ਪਰ ਆਲੀਆ ਭੱਟ ਦੀ ਡਿਲਿਵਰੀ ਤੋਂ ਬਾਅਦ ਪਹਿਲੀ ਝਲਕ ਪ੍ਰਸ਼ੰਸਕਾਂ ਨੂੰ ਦੇਖਣ ਨੂੰ ਮਿਲੀ ਹੈ। ਕਾਰ ਦੇ ਸ਼ੀਸ਼ੇ ਤੋਂ ਬਾਹਰ ਦੇਖਦੀ ਆਲੀਆ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਆਲੀਆ ਬਲੈਕ ਆਊਟਫਿੱਟ ’ਚ ਨੋ ਮੇਕਅੱਪ ਲੁੱਕ ’ਚ ਨਜ਼ਰ ਆ ਰਹੀ ਹੈ। ਮਾਂ ਬਣਨ ਦੀ ਖ਼ੁਸ਼ੀ ਤੇ ਸਕੂਨ ਆਲੀਆ ਦੇ ਚਿਹਰੇ ’ਤੇ ਸਾਫ ਨਜ਼ਰ ਆ ਰਿਹਾ ਹੈ।

Add a Comment

Your email address will not be published. Required fields are marked *