ਰਾਜ਼ੀਨਾਮਾ ਕਰਵਾਉਣ ਗਏ 4 ਦੋਸਤਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ
![](http://mehakewattan.com/wp-content/uploads/2024/05/2024_5image_10_33_212357526untitled-1copy-ll.jpg)
ਜਲੰਧਰ – ਜਲੰਧਰ ਵਿਖੇ ਘਾਹ ਮੰਡੀ ਵਿਚ ਰਾਜ਼ੀਨਾਮਾ ਕਰਵਾਉਣ ਗਏ 4 ਦੋਸਤਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਖ਼ੂਨ ਵਿਚ ਲਥਪਥ ਨੌਜਵਾਨਾਂ ਨੂੰ ਸੁੱਟ ਕੇ ਮੁਲਜ਼ਮ ਫ਼ਰਾਰ ਹੋ ਗਏ। ਹਮਲੇ ਵਿਚ ਇਕ ਨੌਜਵਾਨ ਦੇ ਹੱਥ ਦਾ ਅੰਗੂਠਾ ਵੱਢਿਆ ਗਿਆ।
ਜਾਣਕਾਰੀ ਦਿੰਦਿਆਂ ਸੂਰਜ ਪੁੱਤਰ ਸ਼ਿਵ ਕੁਮਾਰ ਨਿਵਾਸੀ ਸ਼ੀਤਲ ਨਗਰ ਨੇ ਦੱਸਿਆ ਕਿ ਉਹ ਆਪਣੇ ਦੋਸਤ ਸੇਠੀ, ਨਕੁਲ ਅਤੇ ਸ਼ਿਵ ਨਾਲ ਘਾਹ ਮੰਡੀ ਵਿਚ ਆਪਣੇ ਦੋਸਤ ਦਾ ਰਾਜ਼ੀਨਾਮਾ ਕਰਵਾਉਣ ਗਿਆ ਸੀ। ਅਜੇ ਉਹ ਘਾਹ ਮੰਡੀ ਵਿਚ ਪਹੁੰਚ ਕੇ ਖੜ੍ਹੇ ਹੀ ਹੋਏ ਸਨ ਕਿ ਲਗਭਗ ਅੱਧੀ ਦਰਜਨ ਨੌਜਵਾਨਾਂ ਨੇ ਹਥਿਆਰਾਂ ਨਾਲ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਚਾਰਾਂ ਨੌਜਵਾਨਾਂ ਨੂੰ ਬੁਰੀ ਤਰ੍ਹਾਂ ਵੱਢ ਕੇ ਮੁਲਜ਼ਮ ਫਰਾਰ ਹੋ ਗਏ। ਰਾਹਗੀਰਾਂ ਨੇ ਇਸ ਦੀ ਸੂਚਨਾ ਪੁਲਸ ਕੰਟਰੋਲ ਰੂਮ ਨੂੰ ਦਿੱਤੀ ਅਤੇ ਨੌਜਵਾਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ। ਹਮਲੇ ਵਿਚ ਨਕੁਲ ਦੇ ਹੱਥ ਦਾ ਅੰਗੂਠਾ ਵੱਢਿਆ ਗਿਆ। ਸਾਰੇ ਨੌਜਵਾਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਨੌਜਵਾਨ ਗਾਂਧੀ ਕੈਂਪ ਦੇ ਸਨ। ਪੁਲਸ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ।