ਅਵਨੀਤ ਕੌਰ ਨੇ Cannes2024 ਕੀਤਾ ਡੈਬਿਊ, ਦੇਸੀ ਲੁੱਕ ਨੇ ਜਿੱਤਿਆ ਦਿਲ

ਮੁੰਬਈ : ਬਾਲੀਵੁੱਡ ਅਦਾਕਾਰਾ ਅਵਨੀਤ ਕੌਰ ਨੇ ਕਾਨਸ 2024 ‘ਚ ਸ਼ਾਨਦਾਰ ਡੈਬਿਊ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਉਹ 22 ਸਾਲ ਦੀ ਉਮਰ ‘ਚ  ਵਿਦੇਸ਼ ‘ਚ ਇੰਨੇ ਵੱਡੇ ਈਵੈਂਟ ‘ਚ ਭਾਰਤ ਦੀ ਨੁਮਾਇੰਦਗੀ ਕਰ ਰਹੀ ਹੈ। ਇਨ੍ਹਾਂ ਤਸਵੀਰਾਂ ‘ਚ ਤੁਸੀਂ ਦੇਖ ਸਕਦੇ ਹੋ ਕਿ ਅਦਾਕਾਰਾ ਨੇ ਸ਼ਿਮਰੀ ਡਰੈੱਸ ਪਾਈ ਹੋਈ ਹੈ, ਜਿਸ ‘ਚ ਉਹ ਕਾਫ਼ੀ ਖੂਬਸੂਰਤ ਲੱਗ ਰਹੀ ਹੈ।

ਅਦਾਕਾਰਾ ਇੱਥੇ ਸ਼ਾਂਤਨੂ ਮਹੇਸ਼ਵਰੀ ਦੇ ਨਾਲ ਆਪਣੀ ਆਉਣ ਵਾਲੀ ਫ਼ਿਲਮ ”ਲਵ ਇਨ ਵਿਅਤਨਾਮ” ਦੀ ਪਹਿਲੀ ਝਲਕ ਰਿਲੀਜ਼ ਕਰਨ ਆਈ ਸੀ। ਇਸ ਦੌਰਾਨ ਜਿਸ ਚੀਜ਼ ਨੇ ਸਭ ਤੋਂ ਵੱਧ ਧਿਆਨ ਖਿੱਚਿਆ, ਉਹ ਸੀ ਅਦਾਕਾਰਾ ਦਾ ਭਾਰਤੀ ਅੰਦਾਜ਼ ‘ਚ ਰੈੱਡ ਕਾਰਪੇਟ ‘ਤੇ ਧਰਤੀ ਨੂੰ ਛੂਹ ਕੇ ਅਸ਼ੀਰਵਾਦ ਲੈਣਾ।

ਦੱਸਣਯੋਗ ਹੈ ਕਿ ਅਦਾਕਾਰਾ ਅਵਨੀਤ ਕੌਰ ਦੇ ਕੰਮ ਦੀ ਗੱਲ ਕਰੀਏ ਤਾਂ, ਉਸਨੇ ਡਾਂਸ ਇੰਡੀਆ ਡਾਂਸ ਨਾਲ ਇੱਕ ਬਾਲ ਕਲਾਕਾਰ ਦੇ ਤੌਰ ‘ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਬਾਲੀਵੁੱਡ ‘ਚ ਫ਼ਿਲਮ ‘ਟਿਕੂ ਵੇਡਸ ਸ਼ੇਰੂ’ ਨਾਲ ਆਪਣੀ ਸ਼ੁਰੂਆਤ ਕੀਤੀ ਸੀ। ਅਵਨੀਤ ਕੌਰ ਦੇ ਇਸ ਲੁੱਕ ਨੂੰ ਦੇਖ ਕੇ ਪ੍ਰਸ਼ੰਸਕ ਕਮੈਂਟ ਸੈਕਸ਼ਨ ‘ਚ ਉਸ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ। 

Add a Comment

Your email address will not be published. Required fields are marked *