ਏਲਨ ਮਸਕ ਦਾ ਇਕ ਹੋਰ ਵੱਡਾ ਐਲਾਨ, ਹੁਣ ਖ਼ਰੀਦਣ ਜਾ ਰਹੇ ਹਨ ਇਹ ਦਿੱਗਜ ਫੁੱਟਬਾਲ ਟੀਮ

ਸਾਨ ਫਰਾਂਸਿਸਕੋ – ਟੇਸਲਾ ਅਤੇ ਸਪੇਸਐਕਸ ਦੇ ਸੀ.ਈ.ਓ. ਏਲਨ ਮਸਕ ਨੇ ਬੁੱਧਵਾਰ ਨੂੰ ਟਵਿੱਟਰ ‘ਤੇ ਐਲਾਨ ਕੀਤਾ ਕਿ ਉਹ ਬ੍ਰਿਟਿਸ਼ ਫੁੱਟਬਾਲ ਕਲੱਬ ਮਾਨਚੈਸਟਰ ਯੂਨਾਈਟਿਡ ਨੂੰ ਖਰੀਦ ਰਹੇ ਹਨ। ਮਸਕ ਨੇ ਹਾਲਾਂਕਿ ਇਹ ਖ਼ੁਲਾਸਾ ਨਹੀਂ ਕੀਤਾ ਕਿ ਉਹ ਇਸ ਦਿੱਗਜ ਫੁੱਟਬਾਲ ਟੀਮ ਨੂੰ ਹਾਸਲ ਕਰਨ ਲਈ ਕਿੰਨੀ ਰਕਮ ਅਦਾ ਕਰ ਰਹੇ ਹਨ।

ਕਲੱਬ ਦਾ ਨਵੀਨਤਮ ਮਾਰਕੀਟ ਕੈਪ ਲਗਭਗ 2.08 ਬਿਲੀਅਨ ਡਾਲਰ ਹੈ। ਮਸਕ ਨੇ ਇੱਕ ਟਵੀਟ ਵਿੱਚ ਲਿਖਿਆ, “ਮੈਂ ਮਾਨਚੈਸਟਰ ਯੂਨਾਈਟਿਡ ਨੂੰ ਖ਼ਰੀਦ ਰਿਹਾ ਹਾਂ, ਤੁਹਾਡਾ ਸੁਆਗਤ ਹੈ।” ਹਾਲਾਂਕਿ, ਇਹ ਤੁਰੰਤ ਸਪੱਸ਼ਟ ਨਹੀਂ ਹੋਇਆ ਸੀ ਕਿ ਮਸਕ ਸਿਰਫ ਮਜ਼ਾ ਕਰ ਰਹੇ ਸਨ ਜਾਂ ਪ੍ਰਾਪਤੀ ਨੂੰ ਲੈ ਕੇ ਗੰਭੀਰ ਸਨ। ਅਮਰੀਕਨ ਗਲੇਜ਼ਰ ਪਰਿਵਾਰ ਇਸ ਕਲੱਬ ਦਾ ਮਾਲਕ ਹੈ, ਜਿਸ ਨੇ ਇਸ ਨੂੰ 2005 ਵਿੱਚ ਲਗਭਗ 790 ਮਿਲੀਅਨ ਪੌਂਡ ਵਿੱਚ ਖ਼ਰੀਦਿਆ ਸੀ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਏਲਨ ਮਸਕ ਨੇ 44 ਅਰਬ ਡਾਲਰ ਵਿਚ ਟਵਿਟਰ ਨੂੰ ਖ਼ਰੀਦਣ ਦਾ ਐਲਾਨ ਕੀਤਾ ਸੀ। ਹਾਲਾਂਕਿ ਬਾਅਦ ਵਿਚ ਉਨ੍ਹਾਂ ਨੇ ਇਸ ਡੀਲ ਨੂੰ ਤੋੜ ਦਿੱਤਾ ਸੀ। ਟਵਿਟਰ ਨਾਲ ਡੀਲ ਤੋੜਨ ਕਾਰਨ ਮਸਕ ਨੂੰ ਇਨ੍ਹੀਂ ਦਿਨੀਂ ਅਦਾਲਤ ਦੇ ਚੱਕਰ ਵੀ ਲਗਾਉਣੇ ਪੈ ਰਹੇ ਹਨ।

Add a Comment

Your email address will not be published. Required fields are marked *