ਭਾਜਪਾ ਪ੍ਰਧਾਨ ਜੇ.ਪੀ. ਨੱਡਾ ਦਾ ਕਾਂਗਰਸ ‘ਤੇ ਵਾਰ

ਨਵੀਂ ਦਿੱਲੀ : ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਡਾ ਨੇ ਦਾਅਵਾ ਕੀਤਾ ਹੈ ਕਿ ਵਿਰੋਧੀ ਦਲ ਸਿਰਫ਼ ‘ਲੁੱਟ ਦੀ ਗਾਰੰਟੀ’ ਦੇ ਸਕਦਾ ਹੈ। ਉਨ੍ਹਾਂ ਕਾਂਗਰਸ ‘ਤੇ ਦੋਸ਼ ਲਾਇਆ ਕਿ ਉਹ ਕਰਨਾਟਕ ਨੂੰ ਏ.ਟੀ.ਐੱਮ. ਵਾਂਗ ਵਰਤ ਰਹੀ ਹੈ ਤਾਂ ਜੋ ਆਪਣੇ ਚੋਣ ਅਭਿਆਨ ਲਈ ਪੈਸਾ ਇਕੱਠਾ ਕਰ ਸਕੇ। ਨੱਡਾ ਨੇ ਕਰਨਾਟਕ ਦੀਆਂ ਜਾਂਚ ਏਜੰਸੀਆਂ ਵੱਲੋਂ ਕਈ ਠੇਕੇਦਾਰਾਂ ਕੋਲੋਂ ਛਾਪੇਮਾਰੀ ‘ਚ 100 ਕਰੋੜ ਤੋਂ ਵੱਧ ਰਾਸ਼ੀ ਬਰਾਮਦ ਹੋਣ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਹ ਇਕ ਸ਼ਰਮਨਾਕ ਕੰਮ ਤੇ ਵੋਟ ਪਾਉਣ ਵਾਲਿਆਂ ਨਾਲ ਇਕ ਮਜ਼ਾਕ ਹੈ। 

ਨੱਡਾ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਦਿਆਂ ਲਿਖਿਆ ਕਿ ਇਹ ਕਾਂਗਰਸ ਦੇ ਭ੍ਰਿਸ਼ਟ ਹੋ ਚੁੱਕੇ ਡੀ.ਐੱਨ.ਏ. ਦਾ ਇਕ ਛੋਟਾ ਜਿਹਾ ਨਮੂਨਾ ਹੈ। ਸੱਤਾ ‘ਚ ਆਉਣ ਸਾਰ ਹੀ ਕਾਂਗਰਸ ਦਾ ਭ੍ਰਿਸ਼ਟਾਚਾਰ ਕਰਨਾਟਕ ‘ਚ ਤੇਜ਼ੀ ਨਾਲ ਫੈਲ ਰਿਹਾ ਹੈ। ਉਨ੍ਹਾਂ ਨੇ ਉਸ ਸਮੇਂ ਦੀ ਭਾਜਪਾ ਸਰਕਾਰ ‘ਚ ਠੇਕੇਦਾਰਾਂ ਤੋਂ ਕਮਿਸ਼ਨ ਮੰਗਣ ਦੇ ਦੋਸ਼ਾਂ ਜ਼ਿਕਰ ਕਰਦੇ ਹੋਏ ਕਿਹਾ ਕਿ ਇਹੀ ਠੇਕੇਦਾਰ ਕਾਂਗਰਸ ਨਾਲ ਜੁੜੇ ਹੋਏ ਹਨ ਜੋ ਉਸ ਸਮੇਂ ਭਾਜਪਾ ਖਿਲਾਫ਼ ਝੂਠੀਆਂ ਅਫਵਾਹਾਂ ਫੈਲਾ ਰਹੇ ਸਨ।

Add a Comment

Your email address will not be published. Required fields are marked *