Hamilton Youth Club ਨੇ ਬੀਬੀਆਂ ਲਈ ਸਾਂਝੀ ਕੀਤੀ ਵੱਡੀ ਖੁਸ਼ਖਬਰੀ

ਆਕਲੈਂਡ- ਸਮੇਂ-ਸਮੇਂ ‘ਤੇ ਖੇਡਾਂ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਉਣ ਆਲੇ Hamilton Youth Club ਨੇ ਇੱਕ ਵਾਰ ਫਿਰ ਨਿਊਜ਼ੀਲੈਂਡ ਵਸਦੀਆਂ ਬੀਬੀਆਂ ਲਈ ਇੱਕ ਵੱਡੀ ਖੁਸ਼ਖਬਰੀ ਸਾਂਝੀ ਕੀਤੀ ਹੈ। ਦਰਅਸਲ Hamilton Youth Club ਵੱਲੋਂ ਇੱਕ ਵਾਰ ਫਿਰ Saggi Phull Ladies Night ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਪਿਛਲੇ ਸਾਲ ਮਿਲੀ ਸਫਲਤਾ ਤੋਂ ਬਾਅਦ ਕਲੱਬ ਦੇ ladies wing ਨੇ ਦੂਜੀ ਵਾਰ ਇਹ ਪ੍ਰੋਗਰਾਮ ਕਰਵਾਉਣ ਦਾ ਐਲਾਨ ਕੀਤਾ ਹੈ। ਦੱਸ ਦੇਈਏ ਸੱਗੀ ਫੁੱਲ ਨਾਈਟ ਪ੍ਰੋਗਰਾਮ ਇਸ ਵਾਰ 10 ਅਗਸਤ ਨੂੰ ਕਰਵਾਇਆ ਜਾ ਰਿਹਾ ਹੈ। ਇਹ ਪ੍ਰੋਗਰਾਮ 82 duke street frankton hamilton ਵਿਖੇ ਕਰਵਾਇਆ ਜਾਵੇਗਾ। ਇਸ ਦੌਰਾਨ ਗਿੱਧੇ ਅਤੇ ਭੰਗੜੇ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਦੌਰਾਨ ਬੱਚਿਆਂ ਲਈ ਵੀ ਖਾਸ ਪ੍ਰੋਗਰਾਮ ਰੱਖੇ ਜਾਣਗੇ। ਟਿਕਟ ਦੀ ਕੀਮਤ ਇਸ ਵਾਰ ਵੀ 10 ਡਾਲਰ ਰੱਖੀ ਗਈ ਹੈ ਅਤੇ ਜਲਦ ਹੀ ਕਲੱਬ ਵੱਲੋਂ ਟਿਕਟਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਵਧੇਰੇ ਜਾਣਕਾਰੀ ਲਈ ਤੁਸੀਂ ਖੁਸ਼ਮੀਤ ਕੌਰ ਸਿੱਧੂ ਨੂੰ 0210584881 ‘ਤੇ ਵੀ ਸੰਪਰਕ ਕਰ ਸਕਦੇ ਹੋ।

Add a Comment

Your email address will not be published. Required fields are marked *