ਭਾਰਤ ਤੋਂ ਆਏ ਡਾਕਟਰ ਨਿਊਜ਼ੀਲੈਂਡ ‘ਚ ਹੋਰ ਕਿੱਤੇ ਕਰਨ ਲਈ ਮਜਬੂਰ

ਆਕਲੈਂਡ- ਭਾਰਤ ਵਿੱਚ ਵਸਦੇ ਅਨੇਕਾਂ ਮਾਹਿਰ ਡਾਕਟਰਾਂ ਦਾ ਸੁਪਨਾ ਹੈ ਕਿ ਉਹ ਆਪਣਾ ਇਹ ਕੰਮ ਵਿਦੇਸ਼ਾਂ ਵਿੱਚ ਜਾ ਕਰਨ। ਇਸੇ ਆਸ ਵਿੱਚ ਕਈ ਭਾਰਤੀ ਡਾਕਟਰ ਨਿਊਜ਼ੀਲੈਂਡ ਵਿੱਚ ਪਹੁੰਚੇ। ਪਰ ਇੱਥੇ ਇੰਡੀਆਂ ਅਤੇ ਹੋਰਾਂ ਦੇਸ਼ਾਂ ਤੋਂ ਆਏ ਡਾਕਟਰ ਨਿਊਜ਼ੀਲੈਂਡ ਵਿੱਚ ਊਬਰ ਡਰਾਈਵਰ ਤੇ ਹੋਰ ਕਿੱਤਿਆਂ ਵਿੱਚ ਕੰਮ ਕਰਨ ਲਈ ਮਜਬੂਰ ਹਨ।
ਅਸਲ ਵਿੱਚ ਇਨ੍ਹਾਂ ਡਾਕਟਰਾਂ ਨੂੰ ਇੱਥੇ ਆ ਕੇ ਰਜਿਸਟਰ ਹੋਣ ਲਈ ਕਾਫੀ ਮੁਸਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸਰਕਾਰ ਵੀ ਇਸ ਗੱਲ ਨੂੰ ਮੰਨਦੀ ਹੈ ਕਿ ਭਾਂਵੇ ਮੈਡੀਕਲ ਨਾਲ ਸੰਬੰਧਤ ਇਹਨਾਂ ਡਾਕਟਰਾਂ ਦੀਆਂ ਸੇਵਾਵਾਂ ਦੀ ਨਿਊਜ਼ੀਲੈਂਡ ਵਿੱਚ ਬਹੁਤ ਲੋੜ ਹੈ ਪਰ ਕਈ ਦੇਸ਼ਾਂ ਤੋਂ ਨਿਊਜ਼ੀਲੈਂਡ ਵਿੱਚ ਆਏ ਇਹਨਾਂ ਡਾਕਟਰਾਂ ਦਾ ਇੱਥੇ ਰਜਿਸਟਰ ਹੋਣ ਦਾ ਪ੍ਰੋਸੈੱਸ ਸਮਾਂ ਲੈਣ ਵਾਲਾ ਤੇ ਔਖਾ ਹੈ, ਜਿਸ ਕਾਰਨ ਸਰਕਾਰ ਵੀ ਚਾਹ ਕੇ ਇਹਨਾਂ ਦੀ ਮੱਦਦ ਨਹੀਂ ਕਰ ਸਕਦੀ। 2020 ਇੱਥੇ ਆਈ ਐਨਸਥੀਟੀਸਟ ਪ੍ਰਨੀਤ ਕੌਰ ਨੇ ਦੱਸਿਆ ਕਿ ਜੇ ਉਹ ਉਸ ਵੇਲੇ ਯੂਕੇ ਚਲੀ ਜਾਂਦੀ ਤਾਂ ਉਸਨੇ ਯੂਕੇ ‘ਚ ਇਸੇ ਡਾਕਟਰੀ ਲਾਈਨ ਵਿੱਚ ਕੰਮ ਕਰਨਾ ਸੀ। ਕਿਉਕਿ ਉਸ ਕੋਲ ਜੋਬ ਆਫਰ ਸੀ। ਪਰ ਕਿਸੇ ਕਾਰਨ ਕਰਕੇ ਉਸਨੇ ਇੱਥੇ ਰਹਿਣ ਦਾ ਮਨ ਬਣਾਇਆ ਤੇ ਅੱਜ ਸਾਢੇ 3 ਸਾਲਾਂ ਬਾਅਦ ਵੀ ਉਹ ਹੈਲਥਕਅਰ ਅਸੀਸਟੈਂਟ ਵਜੋਂ ਕੰਮ ਕਰਨ ਨੂੰ ਮਜਬੂਰ ਹੈ। ਇਸ ਦੌਰਾਨ ਉਹ 3 ਵਾਰ ਆਈਲੈਟਸ ਕਰ ਚੁੱਕੀ ਹੈ। ਰਜਿਸਟ੍ਰੇਸ਼ਨ ਵਾਲੇ ਇਮਤਿਹਾਨ ਦਾ ਖਰਚਾ ਵੀ ਕਰੀਬ 5000 ਦੇ ਕਰੀਬ ਪੈਂਦਾ ਹੈ ਤੇ ਅਗਲੇ ਸਾਲ ਫਿਰ ਤੋਂ ਉਹ ਇਹ ਕੋਸਿ਼ਸ ਕਰੇਗੀ। ਪ੍ਰਨੀਤ ਕੌਰ ਨੇ ਦੱਸਿਆ ਕਿ ਮਾਰਚ ਵਿੱਚ ਹੋਏ ਇਸ ਟੈਸਟ ਨੂੰ 25 ਜਣਿਆਂ ਨੇ ਦਿੱਤਾ ਸੀ ਪਰ ਸਿਰਫ 15 ਜਣੇ ਹੀ ਸਫਲ ਹੋ ਸਕੇ ਸਨ।

Add a Comment

Your email address will not be published. Required fields are marked *