‘ਥੈਂਕਸ ਫਾਰ ਕਮਿੰਗ’ ਦੇ ਅਦਾਕਾਰ ਦੇ ਘਰ ਲੱਗੀ ਭਿਆਨਕ ਅੱਗ

ਮੁੰਬਈ – ਅਭਿਨੇਤਰੀ ਭੂਮੀ ਪੇਡਨੇਕਰ ਦੀ ਫ਼ਿਲਮ ‘ਥੈਂਕਸ ਫਾਰ ਕਮਿੰਗ’ ‘ਚ ਨਜ਼ਰ ਆਏ ਸੁਸ਼ਾਂਤ ਦਿਗਵੀਕਰ ਦੇ ਘਰ ਹਾਦਸਾ ਵਾਪਰ ਗਿਆ, ਜਿਸ ਤੋਂ ਬਾਅਦ ਹਫੜਾ-ਦਫੜੀ ਮਚ ਗਈ। ਖ਼ਬਰਾਂ ਮੁਤਾਬਕ, ਸ਼ਨੀਵਾਰ ਨੂੰ ਸੁਸ਼ਾਂਤ ਦੇ ਘਰ ‘ਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਉਨ੍ਹਾਂ ਦਾ ਕਾਫ਼ੀ ਨੁਕਸਾਨ ਹੋਇਆ। ਦੱਸਿਆ ਜਾ ਰਿਹਾ ਹੈ ਕਿ ਬਾਂਦਰਾ ‘ਚ ਸੁਸ਼ਾਂਤ ਦੇ ਲਿਵਿੰਗ ਰੂਮ ‘ਚ ਏਅਰ ਕੰਡੀਸ਼ਨਰ ਬਲਾਸਟ ਹੋਣ ਤੋਂ ਬਾਅਦ ਅੱਗ ਲੱਗ ਗਈ। ਅੱਗ ਰਸੋਈ ਤੱਕ ਫੈਲ ਗਈ ਅਤੇ ਸਾਰਾ ਘਰ ਸੜ ਕੇ ਸੁਆਹ ਹੋ ਗਿਆ ਪਰ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਕਿਉਂਕਿ ਸੁਸ਼ਾਂਤ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਘਰ ਤੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ।

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੁਸ਼ਾਂਤ ਦੇ ਮੈਨੇਜਰ ਨੇ ਖੁਲਾਸਾ ਕੀਤਾ ਕਿ ਅਭਿਨੇਤਾ ਫਿਲਹਾਲ ਸਦਮੇ ‘ਚ ਹੈ ਕਿਉਂਕਿ ਅੱਗ ਲੱਗਣ ਕਾਰਨ ਉਨ੍ਹਾਂ ਦਾ ਕਾਫੀ ਨੁਕਸਾਨ ਹੋਇਆ ਹੈ। ਉਸ ਦੇ ਜ਼ਰੂਰੀ ਦਸਤਾਵੇਜ਼ਾਂ ਤੋਂ ਲੈ ਕੇ ਮੇਕਅੱਪ ਤੱਕ ਸਭ ਕੁਝ ਸੜ ਕੇ ਸੁਆਹ ਹੋ ਗਿਆ। ਹਾਲਾਂਕਿ, ਕਿਸੇ ਨੂੰ ਨੁਕਸਾਨ ਨਹੀਂ ਪਹੁੰਚਿਆ ਅਤੇ ਪਰਿਵਾਰ ਇਸ ਦੇ ਲਈ ਧੰਨਵਾਦੀ ਹੈ।

ਘਟਨਾ ਦਾ ਖੁਲਾਸਾ ਕਰਦੇ ਹੋਏ ਸੁਸ਼ਾਂਤ ਦੇ ਮੈਨੇਜਰ ਨੇ ਦੱਸਿਆ, ”ਜਦੋਂ ਉਹ ਰਾਤ ਦਾ ਖਾਣਾ ਖਾ ਰਹੇ ਸਨ ਤਾਂ ਘਰ ਦੇ ਲਿਵਿੰਗ ਰੂਮ ‘ਚ ਏਅਰ ਕੰਡੀਸ਼ਨਰ ‘ਚ ਧਮਾਕਾ ਹੋ ਗਿਆ ਅਤੇ ਅੱਗ ਤੇਜ਼ੀ ਨਾਲ ਓਪਨ ਕਿਚਨ ਅਤੇ ਆਫਿਸ ਏਰੀਏ ‘ਚ ਫੈਲ ਗਈ, ਜਿਸ ‘ਚ ਐਵਾਰਡਸ, ਉਪਕਰਨਾਂ ਸਣੇ ਹੋਰ ਸਭ ਕੁਝ ਤਬਾਹ ਕਰ ਦਿੱਤਾ। ਸਾਰੇ ਫਰਨੀਚਰ ਅਤੇ ਅਧਿਕਾਰਤ ਦਸਤਾਵੇਜ਼, ਸਰਟੀਫਿਕੇਟ, ਮੇਕ-ਅੱਪ ਅਤੇ ਪ੍ਰਦਰਸ਼ਨ ਦੇ ਕੱਪੜੇ ਸੜ ਗਏ, ਜੋ ਬਹੁਤ ਵੱਡਾ ਨੁਕਸਾਨ ਹੈ।” 

Add a Comment

Your email address will not be published. Required fields are marked *