ਮਸ਼ਹੂਰ ਕਾਮੇਡੀਅਨ ਨੂੰ ਇਸ ਨਾਮੀ ਹਸਤੀ ਨੂੰ ਰੋਸਟ ਕਰਨਾ ਪਿਆ ਮਹਿੰਗਾ

ਮੁੰਬਈ : ਸਟੈਂਡਅੱਪ ਕਾਮੇਡੀਅਨ ਆਸ਼ੀਸ਼ ਸੋਲੰਕੀ BharatPe ਦੇ ਸੰਸਥਾਪਕ ਅਸ਼ਨੀਰ ਗਰੋਵਰ ਨੂੰ ਰੋਸਟ ਕਰਕੇ ਮੁਸ਼ਕਿਲਾਂ ‘ਚ ਘਿਰਦੇ ਨਜ਼ਰ ਆ ਰਹੇ ਹਨ। ਦਰਅਸਲ, ‘ਪ੍ਰੀਟੀ ਗੁੱਡ ਰੋਸਟ ਸ਼ੋਅ’ ਦੇ ਇਕ ਵੀਡੀਓ ‘ਚ ਆਸ਼ੀਸ਼ ਗਰੋਵਰ ਨੇ ਭਾਰਤਪੇ ਦੇ ਮੈਨੇਜਿੰਗ ਡਾਇਰੈਕਟਰ ਦੇ ਅਹੁਦੇ ਤੋਂ ਹਟਾਏ ਜਾਣ ‘ਤੇ ਅਸ਼ਨੀਰ ਗਰੋਵਰ ਦਾ ਮਜ਼ਾਕ ਉਡਾਇਆ ਸੀ ਪਰ ਹੁਣ ਅਸ਼ਨੀਰ ਵੱਲੋਂ ਕਾਨੂੰਨੀ ਕਾਰਵਾਈ ਕਰਨ ਤੋਂ ਬਾਅਦ ਆਸ਼ੀਸ਼ ਨੂੰ ਵੀਡੀਓ ‘ਚੋਂ ਉਸ ਹਿੱਸੇ ਨੂੰ ਡਿਲੀਟ ਕਰਨਾ ਪਿਆ। ਆਸ਼ੀਸ਼ ਵੀਡੀਓ ‘ਚ ਆ ਰਿਹਾ ਹੈ ਕਿ ‘ਟੀਵੀ ‘ਤੇ ਲੋਕ ਟੈਲੇਂਟ ਦਿਖਾਉਣ ਜਾਂਦੇ ਹਨ, ਇਹ ਔਕਾਤ ਦਿਖਾ ਕੇ ਆ ਗਿਆ। ਸਮਝ ਗਏ ਕਿਸ ਦੀ ਗੱਲ ਕਰ ਰਿਹਾ ਮੈਂ?  ਆਪਣੀ ਕੰਪਨੀ ਤੋਂ ਕੌਣ ਨਿਕਲ ਜਾਂਦਾ ਯਾਰ। 

ਦੱਸ ਦੇਈਏ ਕਿ ਅਸ਼ਨੀਰ ਗਰੋਵਰ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਪੈਸਿਆਂ ਦੇ ਗਬਨ ਦੇ ਮਾਮਲੇ ‘ਚ ਭਾਰਤਪੇ ਦੇ ਮੈਨੇਜਿੰਗ ਡਾਇਰੈਕਟਰ ਦੇ ਅਹੁਦੇ ਤੋਂ ਹਟਾ ਦਿੱਤਾ ਸੀ। ਇਸੇ ਕਾਰਨ ਆਸ਼ੀਸ਼ ਨੇ ਸੋਲੰਕੀ ਨੂੰ ਰੋਸਟ ਕੀਤਾ ਸੀ। ਦੱਸਣਯੋਗ ਹੈ ਕਿ ਆਸ਼ੀਸ਼ ਸੋਲੰਕੀ ਦਾ ਇਹ ਮਜ਼ਾਕ ਅਸ਼ਨੀਰ ਗਰੋਵਰ ਨੂੰ ਪਸੰਦ ਨਹੀਂ ਆਇਆ ਅਤੇ ਕਾਮੇਡੀਅਨ ਨੂੰ ਇਹ ਵੀਡੀਓ ਹਟਾਉਣਾ ਪਿਆ। ਇੰਸਟਾਗ੍ਰਾਮ ‘ਤੇ ਇਕ ਪੋਸਟ ‘ਚ ਸੋਲੰਕੀ ਨੇ ਲਿਖਿਆ- ‘ਪ੍ਰੀਟੀ ਗੁੱਡ ਰੋਸਟ ਦਾ ਐਪੀਸੋਡ 5 ਹਟਾ ਦਿੱਤਾ ਗਿਆ ਹੈ ਦੋਸਤੋ। ਕਾਨੂੰਨੀ ਲੜਾਈ ਲੜਨ ਲਈ ਪੈਸੇ ਨਹੀਂ ਹਨ। ਪਿਛਲੇ ਐਪੀਸੋਡਾਂ ਦਾ ਹੁੰਗਾਰਾ ਸਾਨੂੰ ਭਰੋਸਾ ਦਿਵਾਉਂਦਾ ਹੈ ਕਿ ਸਾਡੇ ਦਰਸ਼ਕ ਰੋਸਟ ਹਾਸੇ ਲਈ ਤਿਆਰ ਹਨ। ਹਾਲਾਂਕਿ, ਅਜਿਹਾ ਲੱਗਦਾ ਹੈ ਕਿ ਕੁਝ ਲੋਕ, ਖਾਸ ਤੌਰ ‘ਤੇ ਸੱਤਾ ‘ਚ ਰਹਿਣ ਵਾਲੇ ਹਾਲੇ ਵੀ ਤਿਆਰ ਨਹੀਂ ਹਨ।

Add a Comment

Your email address will not be published. Required fields are marked *