ਮੈਲਬੌਰਨ ‘ਚ ਜਸਮੀਤ ਸਿੰਘ ਪੰਨੂ ਨੇ ਚੋਣ ਮੁਹਿੰਮ ਦਾ ਕੀਤਾ ਆਗਾਜ਼

ਮੈਲਬੌਰਨ : ਮੈਲਬੌਰਨ ਦੇ ਇਲਾਕੇ ਏਂਟਰੀ (ਵੁੱਡਲੀ) ਵਿੱਖੇ ਜਸਮੀਤ ਸਿੰਘ ਪੰਨੂ ਨੇ ਆਉਣ ਵਾਲੀਆਂ ਕੋਂਸਲ ਚੋਣਾਂ ਲਈ ਚੋਣ ਮੁਹਿੰਮ ਦਾ ਰਸਮੀ ਤੌਰ ‘ਤੇ ਆਗਾਜ਼ ਕਰ ਦਿੱਤਾ ਹੈ। ਮੈਲਟਨ ਕੋਂਸਲ ਅਧੀਨ ਆਉਂਦੇ ਜੈਕਵੁੱਡ ਵਾਰਡ ਵਿੱਚੋਂ ਜਸਮੀਤ ਪੰਨੂ ਨੇ ਅਗਾਉੂਂ ਤੌਰ ‘ਤੇ ਆਪਣੀ ਦਾਅਵੇਦਾਰੀ ਪੇਸ਼ ਕਰਕੇ ਚੋਣ ਮੁਹਿੰਮ ਦੀ ਸ਼ੁਰੂੂਆਤ ਕਰ ਦਿੱਤੀ ਹੈ, ਜਿਸ ਦੇ ਲਈ ਇੱਕ ਰਸਮੀ ਮਿਲਣੀ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਵੱਡੀ ਗਿਣਤੀ ਵਿੱਚ ਜੈਕਵੁੱਡ ਵਾਰਡ ਦੇ ਨਿਵਾਸੀਆਂ ਨੇ ਸ਼ਿਰਕਤ ਕੀਤੀ ਤੇ ਜਸਮੀਤ ਪੰਨੂ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। 

ਇਸ ਦੌਰਾਨ ਪੰਨੂ ਦੀ ਚੋਣ ਮੁਹਿਮ ਨੂੰ ਉਸ ਵੇਲੇ ਹੋਰ ਹੁੰਗਾਰਾ ਮਿਲਿਆ ਜਦੋਂ ਪਿਛਲੀ ਵਾਰ ਦੇ ਉਮੀਦਵਾਰਾਂ ਸਮੇਤ ਸਮੂਹ ਇਲਾਕਾ ਨਿਵਾਸੀਆਂ ਨੇ ਆਪਣਾ ਸਮਰਥਨ ਪੂਰੀ ਤਰ੍ਹਾਂ ਜਸਮੀਤ ਪੰਨੂ ਨੂੰ ਦੇਣ ਦਾ ਐਲਾਨ ਕੀਤਾ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ ਤੇ ਚੋਣਾਂ ਲਈ ਰਣਨੀਤੀ ਤੈਅ ਕੀਤੀ। ਜਸਮੀਤ ਪੰਨੂ ਨੇ ਭਾਈਚਾਰੇ ਵਲੋਂ ਮਿਲੇ ਇੰਨੇ ਵੱਡੇ ਸਮਰਥਨ ਨੂੰ ਲੈ ਕਿਹਾ ਕਿ ਉਹ ਹਮੇਸ਼ਾ ਦੀ ਤਰ੍ਹਾਂ ਕੌਂਸਲਰ ਦੀ ਜ਼ਿੰਮੇਵਾਰੀ ਮਿਲਣ ‘ਤੇ ਵੀ ਆਪਣੀ ਜ਼ਿੰਮੇਵਾਰੀ ਹੋਰ ਤਨਦੇਹੀ ਨਾਲ ਨਿਭਾਉਣਗੇ।

ਜੈਕਵੁੱਡ ਵਾਰਡ ਵਿੱਚ ਏਂਟਰੀ (ਵੁੱਡਲੀ), ਬੌਨੀਬਰੂਕ, ਡੀਨਸਾਇਡ ਤੇ ਫਰੇਜ਼ਰ ਰਾਇਜ਼ ਇਲਾਕੇ ਆਉਂਦੇ ਹਨ ਤੇ ਜਿਸ ਵਿੱਚ ਭਾਰਤੀ ਭਾਈਚਾਰੇ ਦੀ ਚੰਗੀ ਵਸੋਂ ਹੈ ਤੇ ਇਨ੍ਹਾਂ ‘ਚੋਂ ਕਈ ਇਲਾਕੇ (ਪੰਜਾਬੀਆਂ ਦੇ ਗੜ) ਵਜੋਂ ਵੀ ਜਾਣੇ ਜਾਂਦੇ ਹਨ ਜਿਸ ਦਾ ਲਾਭ ਪੰਨੂ ਨੂੰ ਇੰਨਾ ਚੋਣਾਂ ਵਿਚ ਮਿਲ ਸਕਦਾ ਹੈ ਤੇ ਇਹ ਕੋਂਸਲ ਚੋਣਾਂ ਅਕਤੂਬਰ ਮਹੀਨੇ ਵਿੱਚ ਹੋਣ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਪੰਨੂ ਏਂਟਰੀ (ਵੁੱਡਲੀ) ਇਲਾਕੇ ਦਾ ਇੱਕ ਜਾਣਿਆ ਪਛਾਣਿਆ ਚਿਹਰਾ ਹਨ ਜੋ ਕਿ ਏਂਟਰੀ ਮਲਟੀਕਲਚਰਲ ਕਲੱਬ ਦੇ ਨਾਲ-ਨਾਲ ਹੋਰ ਸਮਾਜਿਕ, ਰਾਜਨੀਤਿਕ ਤੇ ਧਾਰਮਿਕ ਗਤੀਵਿਧੀਆਂ ਵਿੱਚ ਆਪਣਾ ਹਿੱਸਾ ਬਾਖੂਬੀ ਪਾਉਂਦੇ ਆ ਰਹੇ ਹਨ।

Add a Comment

Your email address will not be published. Required fields are marked *