ਫਰਾਂਸ ਪਹੁੰਚੀ ਭਾਰਤੀ ਫ਼ੌਜ, ਮਾਰਚਿੰਗ ਪਾਸਟ ਪਰੇਡ ਦੀ ਰਿਹਰਸਲ ’ਚ ਲਿਆ ਹਿੱਸਾ

ਫਰਾਂਸ ਪਹੁੰਚੀ ਭਾਰਤੀ ਸੈਨਾ, ਹਵਾਈ ਸੈਨਾ, ਥਲ ਸੈਨਾ ਅਤੇ ਜਲ ਸੈਨਾ ਦੀ ਇਕ-ਇਕ ਟੁਕੜੀ ਨੇ ਅਭਿਆਸ ਸੈਸ਼ਨ ਵਿਚ ਹਿੱਸਾ ਲਿਆ। ਅਗਲੇ ਹਫ਼ਤੇ ਯਾਨੀ 14 ਜੁਲਾਈ ਨੂੰ ਫਰਾਂਸ ਦੇ ‘ਰਾਸ਼ਟਰੀ ਦਿਵਸ ਬੈਸਟਿਲ ਡੇ’ ’ਤੇ ਹੋਣ ਵਾਲੀ ਪਰੇਡ ’ਚ ਭਾਰਤ ਦੀਆਂ ਤਿੰਨੋਂ ਫੌਜਾਂ ਦੇ ਜਵਾਨ ਮਾਰਚ ਕਰਦੇ ਹੋਏ ਨਜ਼ਰ ਆਉਣਗੇ। ਫਰਾਂਸ ਦੇ ਰਾਸ਼ਟਰੀ ਦਿਵਸ ’ਚ ਹਿੱਸਾ ਲੈਣ ਲਈ ਤਿੰਨਾਂ ਫੌਜਾਂ ਦੀਆਂ ਤਿੰਨ ਵੱਖ-ਵੱਖ ਟੁਕੜੀਆਂ ਫਰਾਂਸ ਪਹੁੰਚ ਗਈਆਂ ਹਨ। ਇਸ ਤੋਂ ਇਲਾਵਾ ਲੜਾਕੂ ਜਹਾਜ਼ ਰਾਫੇਲ ਅਤੇ ਦੋ ਸੀ-17 ਗਲੋਬਮਾਸਟਰ ਵੀ ਬੈਸਟਿਲ ਡੇਅ ’ਤੇ ਫਲਾਇੰਗ ਪਾਸਟ ਕਰਦੇ ਹੋਏ ਨਜ਼ਰ ਆਉਣਗੇ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਹਫ਼ਤੇ ਫਰਾਂਸ ਦਾ ਦੌਰਾ ਕਰਨਗੇ। ਫਰਾਂਸ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਪੈਰਿਸ ’ਚ ਬੈਸਟਿਲ ਰਾਸ਼ਟਰੀ ਦਿਵਸ ’ਤੇ ਮੁੱਖ ਮਹਿਮਾਨ ਵਜੋਂ ਸੱਦਾ ਦਿੱਤਾ ਹੈ। ਪ੍ਰਧਾਨ ਮੰਤਰੀ ਦੀ ਫਰਾਂਸ ਯਾਤਰਾ ਅਜਿਹੇ ਸਮੇਂ ਹੋ ਰਹੀ ਹੈ, ਜਦੋਂ ਯੂਰਪ ਦੇ ਇਕ ਦੇਸ਼ ਵਿਚ ਇਕ ਨਾਬਾਲਗ ਦੀ ਮੌਤ ਤੋਂ ਬਾਅਦ ਪੂਰਾ ਦੇਸ਼ ਅੱਗ ਦੀ ਲਪੇਟ ਵਿਚ ਹੈ। ਫਰਾਂਸ ਦੇ ਕਈ ਹਿੱਸਿਆਂ ਵਿਚੋਂ ਹਿੰਸਾ ਦੀਆਂ ਖਬਰਾਂ ਹਨ।

ਰਾਸ਼ਟਰੀ ਦਿਵਸ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਰਾਂਸ ਫੇਰੀ ਤੋਂ ਪਹਿਲਾਂ ਫਰਾਂਸ ਦੇ ਰਾਜਦੂਤ ਇਮੈਨੁਅਲ ਲੇਨੈਨ ਨੇ ਹਾਲ ਹੀ ਵਿਚ ਦੋਵਾਂ ਦੇਸ਼ਾਂ ਦਰਮਿਆਨ ਰਣਨੀਤਕ ਭਾਈਵਾਲੀ ਦੀ 25ਵੀਂ ਵਰ੍ਹੇਗੰਢ ਦੇ ਮੌਕੇ ’ਤੇ ਪਰੇਡ ’ਚ ਭਾਰਤੀ ਫ਼ੌਜੀਆਂ ਦੇ ਹਿੱਸਾ ਲੈਣ ਅਤੇ ਆਸਮਾਨ ਵਿਚ ਭਾਰਤੀ ਰਾਫੇਲ ਦੇ ਸ਼ਾਮਲ ਹੋਣ ਦੀ ਇੱਛਾ ਜ਼ਾਹਿਰ ਕੀਤੀ ਸੀ। 

Add a Comment

Your email address will not be published. Required fields are marked *