ਸਾਊਥ ਆਈਲੈਂਡ ਲਈ ਭਾਰੀ ਬਰਫਬਾਰੀ ਦੀ ਚੇਤਾਵਨੀ ਹੋਈ ਜਾਰੀ

ਆਕਲੈਂਡ – ਮੈਟਸਰਵਿਸ ਨੇ ਸਾਊਥ ਆਈਲੈਂਡ ਲਈ ਭਾਰੀ ਬਰਫਬਾਰੀ ਦੀ ਚੇਤਾਵਨੀ ਜਾਰੀ ਕੀਤੀ ਹੈ ਤੇ ਇਸ ਕਾਰਨ ਟਰੈਵਲ ਕਰਨ ਵਾਲਿਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 500 ਮੀਟਰ ਤੋਂ ਉਪਰ ਦੇ ਇਲਾਕਿਆਂ ਲਈ 15 ਤੋਂ 20 ਸੈਂਟੀਮੀਟਰ ਬਰਫਬਾਰੀ ਹੋ ਸਕਦੀ ਹੈ। ਚੇਤਾਵਨੀ ਤਹਿਤ ਸਭ ਤੋਂ ਜਿਆਦਾ ਪ੍ਰਭਾਵਿਤ ਹੋਣ ਵਾਲੇ ਇਲਾਕੇ ਸਾਊਥਲੈਂਡ, ਓਟੇਗੋ,ਸਾਊਥ ਕੈਂਟਰਬਰੀ ਤੇ ਵੈਸਟਲੈਂਡ ਰੇਂਜ਼ਸ ਹੋਣਗੇ। ਭਾਰੀ ਬਰਫਬਾਰੀ ਕਾਰਨ ਦਰਖਤ ਨੁਕਸਾਨੇ ਜਾ ਸਕਦੇ ਹਨ ਤੇ ਪਾਵਰਲਾਈਨਾਂ ਟੁੱਟ ਸਕਦੀਆਂ ਹਨ। ਇਹ ਚੇਤਾਵਨੀ ਸ਼ਨੀਵਾਰ ਸ਼ਾਮ ਤੋਂ ਐਤਵਾਰ ਸਵੇਰ ਤੱਕ ਜਾਰੀ ਰਹੇਗੀ।

Add a Comment

Your email address will not be published. Required fields are marked *