SBI ਨੇ ਫਿਕਸਡ ਡਿਪਾਜ਼ਿਟ ’ਤੇ ਮਿਲਣ ਵਾਲੀਆਂ ਵਿਆਜ ਦਰਾਂ ’ਚ ਕੀਤਾ ਵਾਧਾ
![](http://mehakewattan.com/wp-content/uploads/2024/05/2023_6image_18_50_253121341sbi-ll.jpg)
ਨਵੀਂ ਦਿੱਲੀ – ਫਿਕਸਡ ਡਿਪਾਜ਼ਿਟ (ਐੱਫ. ਡੀ.) ’ਚ ਪੈਸਾ ਲਾਉਣ ਵਾਲੇ ਲੋਕਾਂ ਲਈ ਰਾਹਤ ਦੀ ਖ਼ਬਰ ਹੈ। ਜਨਤਕ ਖੇਤਰ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ (ਐੱਸ. ਬੀ. ਆਈ.) ਨੇ ਐੱਫ. ਡੀ. ’ਤੇ ਮਿਲਣ ਵਾਲੀਆਂ ਵਿਆਜ ਦਰਾਂ ’ਚ ਵਾਧਾ ਕੀਤਾ ਹੈ। ਰਿਟੇਲ ਡਿਪਾਜ਼ਿਟ (2 ਕਰੋੜ ਰੁਪਏ ਤੱਕ) ਅਤੇ ਬਲਕ ਡਿਪਾਜ਼ਿਟ (2 ਕਰੋੜ ਰੁਪਏ ਤੋਂ ਵੱਧ) ਦੇ ਤਹਿਤ ਇਕ ਨਿਸ਼ਚਿਤ ਸਮੇਂ ਦੀ ਮਿਆਦ ਲਈ ਫਿਕਸਡ ਡਿਪਾਜ਼ਿਟ ਦੀਆਂ ਵਿਆਜ ਦਰਾਂ ’ਚ ਵਾਧਾ ਕੀਤਾ ਗਿਆ ਹੈ।
ਦੂਜੇ ਪਾਸੇ ਐੱਫ. ਡੀ. ’ਤੇ ਮਿਲਣ ਵਾਲੀਆਂ ਵਿਆਜ ਦੀਆਂ ਵਧੀਆਂ ਦਰਾਂ 15 ਮਈ ਭਾਵ ਬੁੱਧਵਾਰ ਤੋਂ ਲਾਗੂ ਹੋ ਗਈਆਂ ਹਨ। ਐੱਸ. ਬੀ. ਆਈ. ਨੇ 46 ਦਿਨਾਂ ਤੋਂ 179 ਦਿਨਾਂ ਦਰਮਿਆਨ ਪੂਰੀ ਹੋਣ ਵਾਲੀ ਐੱਫ. ਡੀ. ਲਈ ਵਿਆਜ ਦਰਾਂ ’ਚ 75 ਆਧਾਰ ਅੰਕਾਂ (ਬੀ. ਪੀ. ਐੱਸ.) ਦਾ ਵਾਧਾ ਕੀਤਾ ਹੈ। ਹੁਣ ਇਹ ਦਰਾਂ 4.75 ਫ਼ੀਸਦੀ ਤੋਂ ਵਧ ਕੇ 5.50 ਫ਼ੀਸਦੀ ਕਰ ਦਿੱਤੀਆਂ ਗਈਆਂ ਹਨ। ਸੀਨੀਅਰ ਨਾਗਰਿਕਾਂ ਨੂੰ ਉਕਤ ਮਿਆਦ ਦੌਰਾਨ ਐੱਫ. ਡੀ. ’ਤੇ ਮਿਲਣ ਵਾਲੀਆਂ ਵਿਆਜ ਦਰਾਂ 5.25 ਤੋਂ ਵਧਾ ਕੇ 6 ਫ਼ੀਸਦੀ ਕਰ ਦਿੱਤੀਆਂ ਗਈਆਂ ਹਨ।