ਦਲਦਲ ‘ਚ ਡੁੱਬਣ ਕਾਰਨ ਚਾਰ ਸਾਲਾ ਮਾਸੂਮ ਦੀ ਮੌਤ

ਮੈਲਬੌਰਨ– ਆਸਟ੍ਰੇਲੀਆ ਦਾ ਦਿਲ ਦਹਿਲਾ ਦੇਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਮੈਲਬੌਰਨ ਵਿੱਚ ਦਲਦਲ ਦੇ ਪਾਣੀ ਵਿੱਚ ਡੁੱਬਣ ਨਾਲ ਚਾਰ ਸਾਲਾ ਮਾਸੂਮ ਦੀ ਮੌਤ ਹੋ ਗਈ। ਲੜਕੇ ਦੇ ਪਰਿਵਾਰ ਨੇ ਉਸਨੂੰ ਇੱਕ “ਵੱਡੀ ਮੁਸਕਰਾਹਟ” ਵਾਲੇ ਬੱਚੇ ਵਜੋਂ ਯਾਦ ਕੀਤਾ ਹੈ। ਅਲੀ ਅਮੀਨਜ਼ਾਦਾਹ ਬੀਤੀ ਕੱਲ੍ਹ ਦੁਪਹਿਰ ਨੂੰ ਉਦੋਂ ਲਾਪਤਾ ਹੋ ਗਿਆ ਜਦੋਂ ਉਹ ਅਫਸਰ ਵਿੱਚ ਇੱਕ ਪਰਿਵਾਰਕ ਮੈਂਬਰ ਦੇ ਘਰ ਖੇਡ ਰਿਹਾ ਸੀ।

ਅਲੀ ਦੇ ਪਾਣੀ ਵਿੱਚ ਬੇਹੋਸ਼ ਪਾਏ ਜਾਣ ਤੋਂ ਬਾਅਦ ਸ਼ਾਮ 5 ਵਜੇ ਐਮਰਜੈਂਸੀ ਸੇਵਾਵਾਂ ਨੂੰ ਲਾਗੂਨ ਰੋ ਵਿੱਚ ਬੁਲਾਇਆ ਗਿਆ। ਚਾਰ ਸਾਲਾ ਬੱਚੇ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪਰਿਵਾਰ ਦੇ ਬੁਲਾਰੇ ਨੇ 9 ਨਿਊਜ਼ ਨੂੰ ਦੱਸਿਆ ਕਿ ਉਹ ਸਵੈਨ ਹਿੱਲ ਤੋਂ ਹੇਠਾਂ ਦੀ ਯਾਤਰਾ ਕਰਨ ਤੋਂ ਬਾਅਦ ਅਫਸਰ ਵਿੱਚ ਰਿਸ਼ਤੇਦਾਰਾਂ ਨੂੰ ਮਿਲਣ ਗਏ ਸਨ। ਬੁਲਾਰੇ ਨੇ ਦੱਸਿਆ ਕਿ ਅਲੀ ਹਮੇਸ਼ਾ ਇਧਰ-ਉਧਰ ਭੱਜਦਾ ਰਹਿੰਦਾ ਸੀ ਅਤੇ ਉਸ ਨੇ ਹਾਲ ਹੀ ਵਿਚ ਕਿੰਡਰਗਾਰਟਨ ਜਾਣਾ ਸ਼ੁਰੂ ਕੀਤਾ ਸੀ। ਉੱਧਰ ਪੁਲਸ ਦਾ ਕਹਿਣਾ ਹੈ ਕਿ ਮੌਤ ਨੂੰ ਸ਼ੱਕੀ ਨਹੀਂ ਮੰਨਿਆ ਜਾ ਰਿਹਾ ਹੈ ਅਤੇ ਕੋਰੋਨਰ ਲਈ ਰਿਪੋਰਟ ਤਿਆਰ ਕੀਤੀ ਜਾਵੇਗੀ।

Add a Comment

Your email address will not be published. Required fields are marked *