ਗਾਇਕ ਜੌਰਡਨ ਸੰਧੂ ਦੀ ਆਵਾਜ਼ ‘ਚ ਰਿਲੀਜ਼ ਹੋਇਆ ‘ਜੇ ਜੱਟ ਵਿਗੜ ਗਿਆ’ ਦਾ ਗੀਤ ‘ਵੈਲਪੁਣਾ’

ਨਿਰਦੇਸ਼ਕ ਮਨੀਸ਼ ਭੱਟ ਅਤੇ ਗਾਇਕ, ਅਦਾਕਾਰ ਜੈ ਰੰਧਾਵਾ ਇੰਨੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਜੇ ਜੱਟ ਵਿਗੜ ਗਿਆ’ ਨੂੰ ਲੈ ਕੇ ਸੁਰਖੀਆਂ ਛਾਏ ਹੋਏ ਹਨ। ਹਾਲ ਹੀ ‘ਚ ਫ਼ਿਲਮ ਦਾ ਨਵਾਂ ਗੀਤ ‘ਵੈਲਪੁਣਾ’ ਰਿਲੀਜ਼ ਹੋਇਆ ਹੈ, ਜਿਸ ਨੂੰ ਪੰਜਾਬੀ ਗਾਇਕ ਜੌਰਡਨ ਸੰਧੂ ਨੇ ਆਪਣੀ ਦਮਦਾਰ ਆਵਾਜ਼ ਨਾਲ ਸ਼ਿੰਗਾਰਿਆ ਹੈ। ਗੀਤ ਦੇ ਬੋਲ ਪ੍ਰੀਤਾ ਵਲੋਂ ਲਿਖੇ ਗਏ ਹਨ ਅਤੇ ਸੰਗੀਤ ਦੇਸੀ ਕਰਿਊ ਵਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਦੀ ਵੀਡੀਓ ਨੂੰ ਟਰਿਊ ਮੇਕਰ ਵਲੋਂ ਬਣਾਈ ਗਈ ਹੈ। 

ਦੱਸ ਦਈਏ ਕਿ ਫ਼ਿਲਮ ‘ਜੇ ਜੱਟ ਵਿਗੜ ਗਿਆ’ ਦੇ ਟਰੇਲਰ ਨੂੰ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਟਰੇਲਰ ਐਕਸ਼ਨ ਭਰਪੂਰ ਹੈ, ਜੋ ਹਰੇਕ ਨੂੰ ਫ਼ਿਲਮ ਪ੍ਰਤੀ ਉਤਸ਼ਾਹਿਤ ਕਰਦਾ ਹੈ। ਇਸ ਫ਼ਿਲਮ ਦਾ ਐਕਸ਼ਨ ਵੇਖ ਕੇ ਲੱਗਦਾ ਹੈ ਕਿ ਜਿਵੇਂ ਇਹ ਫ਼ਿਲਮ ਬਾਲੀਵੁੱਡ ਦੇ ਹਾਣ ਦੀ ਹੋਵੇਗੀ।

ਦੱਸਣਯੋਗ ਹੈ ਕਿ ‘ਥਿੰਦ ਮੋਸ਼ਨ ਫਿਲਮਜ਼’ ਦੇ ਬੈਨਰ ਹੇਠ ਅਤੇ ‘ਜਬ ਪ੍ਰੋਡੋਕਸ਼ਨ’ ਦੇ ਸੰਯੁਕਤ ਨਿਰਮਾਣ ਅਧੀਨ ਦਲਜੀਤ ਸਿੰਘ ਥਿੰਦ ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫ਼ਿਲਮ ਦੇ ਸਹਿ ਨਿਰਮਾਤਾ ਜਗ ਬੋਪਾਰਾਏ ਅਤੇ ਅਮਰਜੀਤ ਸਿੰਘ ਸਰਾਓ ਹਨ। ਫ਼ਿਲਮ ਦੇ ਨਿਰਦੇਸ਼ਨ ਕਮਾਂਡ ਮਨੀਸ਼ ਭੱਟ ਵੱਲੋਂ ਸੰਭਾਲੀ ਗਈ ਹੈ, ਜੋ ਇਸ ਤੋਂ ਪਹਿਲਾਂ ਵੀ ‘ਚੋਬਰ’, ‘ਮੈਡਲ’, ‘ਪੰਛੀ’ ਆਦਿ ਜਿਹੀਆਂ ਕਈ ਚਰਚਿਤ ਅਤੇ ਸਫ਼ਲ ਐਕਸ਼ਨ ਫ਼ਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ। ਫ਼ਿਲਮ ‘ਚ ਜੈ ਰੰਧਾਵਾ, ਪਵਨ ਮਲਹੋਤਰਾ ਅਤੇ ਦੀਪ ਸਹਿਗਲ ਲੀਡਿੰਗ ਕਿਰਦਾਰ ‘ਚ ਹਨ, ਜਿੰਨ੍ਹਾਂ ਤੋਂ ਇਲਾਵਾ ਪੰਜਾਬੀ ਸਿਨੇਮਾ ਦੇ ਕਈ ਹੋਰ ਨਾਮੀ ਚਿਹਰੇ ਵੀ ਮਹੱਤਵਪੂਰਨ ਕਿਰਦਾਰਾਂ ‘ਚ ਵਿਖਾਈ ਦੇਣਗੇ। 17 ਮਈ 2024 ਨੂੰ ਦੇਸ਼-ਵਿਦੇਸ਼ ‘ਚ ਵੱਡੇ ਪੱਧਰ ‘ਤੇ ਰਿਲੀਜ਼ ਕੀਤੀ ਜਾ ਰਹੀ ਹੈ। ਇਸ ਫ਼ਿਲਮ ਦੇ ਕਹਾਣੀਕਾਰ ਜੇ ਮਹਾਰਿਸ਼ੀ, ਸਕ੍ਰੀਨ ਪਲੇਅ ਅਤੇ ਡਾਇਲਾਗ ਲੇਖਕ ਅਮਰਜੀਤ ਸਿੰਘ ਸਰਾਓ, ਐਕਸ਼ਨ ਡਾਇਰੈਕਟਰ ਪਰਮਜੀਤ ਢਿੱਲੋਂ, ਕੈਮਰਾਮੈਨ ਨੀਰਜ ਸਿੰਘ, ਸੰਪਾਦਕ ਮਨਦੀਪ ਸਿੰਘ, ਕ੍ਰਿਏਟਿਵ ਹੈਡ ਗੈਰੀ ਸੋਮਲ ਹਨ।

Add a Comment

Your email address will not be published. Required fields are marked *