ਸਵੇਰੇ 7 ਵਜੇ ਤੋਂ ਦਿਖਾਏ ਜਾਣਗੇ ‘ਟਾਈਗਰ 3’ ਦੇ ਸ਼ੋਅਜ਼

ਮੁੰਬਈ – ਸਲਮਾਨ ਖ਼ਾਨ ਦੀ ਫ਼ਿਲਮ ‘ਟਾਈਗਰ 3’ 12 ਨਵੰਬਰ ਨੂੰ ਰਿਲੀਜ਼ ਹੋਵੇਗੀ। ਫ਼ਿਲਮ ਨੂੰ ਲੈ ਕੇ ਇਕ ਵੱਡੀ ਅਪਡੇਟ ਸਾਹਮਣੇ ਆਈ ਹੈ। ਫ਼ਿਲਮ ਦੀ ਐਡਵਾਂਸ ਬੁਕਿੰਗ 5 ਨਵੰਬਰ ਤੋਂ ਸ਼ੁਰੂ ਹੋਵੇਗੀ। ਇਸ ਤੋਂ ਇਲਾਵਾ 12 ਨਵੰਬਰ ਨੂੰ ਸਵੇਰੇ 7 ਵਜੇ ਤੋਂ ਸ਼ੋਅ ਸ਼ੁਰੂ ਹੋਣਗੇ। ਯਸ਼ਰਾਜ ਫ਼ਿਲਮਜ਼ ਨੇ ਇਹ ਫ਼ੈਸਲਾ ਸਪਾਇਲਰਸ ਤੋਂ ਬਚਣ ਲਈ ਲਿਆ ਹੈ। ਜ਼ਾਹਿਰ ਹੈ ਕਿ ਇਹ ਸਲਮਾਨ ਖ਼ਾਨ ਲਈ ਵੱਡੀ ਫ਼ਿਲਮ ਹੋਣ ਜਾ ਰਹੀ ਹੈ। ਉਸ ਦੀਆਂ ਪਿਛਲੀਆਂ ਕੁਝ ਫ਼ਿਲਮਾਂ ਉਮੀਦਾਂ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੀਆਂ ਹਨ।

ਆਮ ਤੌਰ ’ਤੇ ਦੇਖਿਆ ਜਾਂਦਾ ਹੈ ਕਿ ਸਲਮਾਨ ਖ਼ਾਨ ਤਿਉਹਾਰਾਂ ਦੇ ਮੌਕੇ ’ਤੇ ਆਪਣੀਆਂ ਫ਼ਿਲਮਾਂ ਰਿਲੀਜ਼ ਕਰਦੇ ਹਨ। ‘ਏਕ ਥਾ ਟਾਈਗਰ’ ਈਦ (2012) ਦੇ ਮੌਕੇ ’ਤੇ ਰਿਲੀਜ਼ ਹੋਈ ਸੀ, ਜਦਕਿ ‘ਟਾਈਗਰ ਜ਼ਿੰਦਾ ਹੈ’ ਕ੍ਰਿਸਮਸ 2017 ’ਤੇ ਰਿਲੀਜ਼ ਹੋਈ ਸੀ।

ਹੁਣ ਇਸ ਫਰੈਂਚਾਇਜ਼ੀ ਦੀ ਤੀਜੀ ਫ਼ਿਲਮ ‘ਟਾਈਗਰ 3’ ਦੀਵਾਲੀ ਦੇ ਮੌਕੇ ’ਤੇ ਰਿਲੀਜ਼ ਹੋ ਰਹੀ ਹੈ ਕਿਉਂਕਿ ਫ਼ਿਲਮ ਨੂੰ ਲੈ ਕੇ ਚਰਚਾ ਬਹੁਤ ਜ਼ਿਆਦਾ ਹੈ। ਨਿਰਮਾਤਾਵਾਂ ਨੇ ਫ਼ਿਲਮ ਦੀ ਰਿਲੀਜ਼ ਤੋਂ ਇਕ ਹਫ਼ਤਾ ਪਹਿਲਾਂ ਯਾਨੀ 5 ਨਵੰਬਰ ਤੋਂ ਇਸ ਦੀ ਐਡਵਾਂਸ ਬੁਕਿੰਗ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ।

Add a Comment

Your email address will not be published. Required fields are marked *