ਹਿਮਾਚਲ ਪ੍ਰਦੇਸ਼ ‘ਚ ਡਰੋਨ ਰਾਹੀਂ ਦਵਾਈਆਂ ਦੀ ਡਿਲੀਵਰੀ ਕਰੇਗਾ ‘ਸਿਪਲਾ’

ਨਵੀਂ ਦਿੱਲੀ- ਦਵਾਈ ਬਣਾਉਣ ਵਾਲੀ ਕੰਪਨੀ ਸਿਪਲਾ ਨੇ ਹਿਮਾਚਲ ਪ੍ਰਦੇਸ਼ ਦੇ ਹਸਪਤਾਲਾਂ ਅਤੇ ਦਵਾਈਆਂ ਦੀਆਂ ਦੁਕਾਨਾਂ ‘ਤੇ ਮਹੱਤਵਪੂਰਨ ਦਵਾਈਆਂ ਤੇਜ਼ੀ ਨਾਲ ਪਹੁੰਚਾਉਣ ਲਈ ਡਰੋਨ-ਅਧਾਰਿਤ ਡਿਲੀਵਰੀ ਸੇਵਾ ਸ਼ੁਰੂ ਕਰ ਦਿੱਤੀ ਹੈ। ਇਸ ਦੇ ਲਈ ਕੰਪਨੀ ਨੇ ਸਕਾਈ ਏਅਰ ਮੋਬਿਲਿਟੀ ਨਾਲ ਸਾਂਝੇਦਾਰੀ ਕੀਤੀ ਹੈ। ਮੁੰਬਈ ਸਥਿਤ ਕੰਪਨੀ ਦਾ ਉਦੇਸ਼ ਇਸ ਪਹਿਲਕਦਮੀ ਦੇ ਤਹਿਤ ਦਿਲ, ਸਾਹ ਅਤੇ ਹੋਰ ਗੰਭੀਰ ਬੀਮਾਰੀਆਂ ਦੇ ਇਲਾਜ ਲਈ ਦਵਾਈਆਂ ਪਹੁੰਚਾਉਣਾ ਹੈ। 

ਇਸ ਮਾਮਲੇ ਦੇ ਸਬੰਧ ਵਿੱਚ ਸਿਪਲਾ ਨੇ ਮੰਗਲਵਾਰ ਨੂੰ ਇਕ ਬਿਆਨ ਦਿੰਦੇ ਹੋਏ ਕਿਹਾ ਕਿ ਡਰੋਨ ਦੀ ਵਰਤੋਂ ਦੂਰ-ਦੁਰਾਡੇ ਇਲਾਕਿਆਂ ‘ਚ ਫਾਰਮੇਸੀਆਂ ਅਤੇ ਕਲੀਨਿਕਾਂ ‘ਚ ਦਵਾਈਆਂ ਦੀ ਸਮੇਂ ਸਿਰ ਪਹੁੰਚਾਉਣ ‘ਚ ਮਦਦ ਕਰੇਗੀ। ਇਸ ਨਾਲ ਦਵਾਈਆਂ ਦੀ ਸਪਲਾਈ ਵਿੱਚ ਹੋ ਰਹੀ ਦੇਰੀ ਅਤੇ ਦਵਾਈਆਂ ਨੂੰ ਠੰਡੀਆਂ ਥਾਵਾਂ ’ਤੇ ਰੱਖਣ ਦੀ ਸਮੱਸਿਆ ਦੂਰ ਹੋ ਜਾਵੇਗੀ। ਕੰਪਨੀ ਨੇ ਕਿਹਾ ਕਿ ਉਸਦਾ ਉਦੇਸ਼ ਭਵਿੱਖ ਵਿੱਚ ਸੇਵਾ ਦਾ ਵਿਸਤਾਰ ਕਰਨਾ ਹੈ। ਇਸ ਤਹਿਤ ਉੱਤਰਾਖੰਡ ਅਤੇ ਉੱਤਰ-ਪੂਰਬੀ ਖੇਤਰ ਦੇ ਦੁਰਘਟਨਾਗ੍ਰਸਤ ਅਤੇ ਪਹਾੜੀ ਖੇਤਰਾਂ ਵਿੱਚ ਦਵਾਈਆਂ ਦੀ ਸਪਲਾਈ ਕੀਤੀ ਜਾਵੇਗੀ।

Add a Comment

Your email address will not be published. Required fields are marked *