ਬ੍ਰਿਟੇਨ ਦੀ ਅਦਾਲਤ ਵਲੋਂ ਨੀਰਵ ਮੋਦੀ ਦੀ ਜ਼ਮਾਨਤ ਪਟੀਸ਼ਨ ਰੱਦ

ਲੰਡਨ – ਭਗੌੜਾ ਕਾਰੋਬਾਰੀ ਨੀਰਵ ਮੋਦੀ, ਜੋ ਪਿਛਲੇ ਪੰਜ ਸਾਲਾਂ ਤੋਂ ਲੰਡਨ ਦੀ ਜੇਲ੍ਹ ਵਿਚ ਬੰਦ ਹੈ, ਨੇ ਮੰਗਲਵਾਰ ਇਕ ਨਵੀਂ ਜ਼ਮਾਨਤ ਦੀ ਪਟੀਸ਼ਨ ਦਾਇਰ ਕੀਤੀ ਹੈ। ਜ਼ਮਾਨਤ ਦੀ ਇਸ ਪਟੀਸ਼ਨ ਨੂੰ ਬ੍ਰਿਟੇਨ ਦੇ ਇਕ ਜੱਜ ਨੇ ਇਹ ਕਹਿੰਦੇ ਹੋਏ ਰੱਦ ਕਰ ਦਿੱਤਾ ਕਿ ਉਹ ਨਿਆਂ ਤੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਹੈ।

ਦੱਸ ਦੇਈਏ ਕਿ ਭਾਰਤ ’ਚ ਧੋਖਾਦੇਹੀ ਤੇ ਮਨੀ ਲਾਂਡਰਿੰਗ ਦੇ ਦੋਸ਼ਾਂ ਦਾ ਸਾਹਮਣਾ ਕਰਨ ਲਈ ਆਪਣੀ ਹਵਾਲਗੀ ਦੀ ਲੜਾਈ ਹਾਰਨ ਵਾਲਾ 52 ਸਾਲਾ ਹੀਰਾ ਵਪਾਰੀ ਲੰਡਨ ਦੀ ਵੈਸਟਮਿੰਸਟਰ ਮੈਜਿਸਟ੍ਰੇਟ ਅਦਾਲਤ ’ਚ ਜ਼ਮਾਨਤ ਦੀ ਸੁਣਵਾਈ ਲਈ ਪੇਸ਼ ਨਹੀਂ ਹੋਇਆ। ਇਸ ਦੌਰਾਨ ਉਸ ਦਾ ਪੁੱਤਰ ਤੇ ਦੋ ਧੀਆਂ ਗੈਲਰੀ ’ਚ ਮੌਜੂਦ ਸਨ।

ਜ਼ਿਲ੍ਹਾ ਜੱਜ ਜੌਹਨ ਜਾਨੀ ਨੇ ਆਪਣੀ ਕਾਨੂੰਨੀ ਟੀਮ ਦੀ ਦਲੀਲ ਨੂੰ ਸਵੀਕਾਰ ਕੀਤਾ ਕਿ ਸਾਢੇ ਤਿੰਨ ਸਾਲ ਪਹਿਲਾਂ ਜ਼ਮਾਨਤ ਦੀ ਆਖਰੀ ਅਰਜ਼ੀ ਦੇਣ ਤੋਂ ਬਾਅਦ ਦੇ ਸਮੇਂ ਨੇ ਮੁਕੱਦਮੇ ਨੂੰ ਅੱਗੇ ਵਧਣ ਦੀ ਇਜਾਜ਼ਤ ਦੇਣ ਵਾਲੇ ਹਾਲਾਤਾਂ ’ਚ ਤਬਦੀਲੀ ਲਿਆਂਦੀ ਹੈ। ਜੱਜ ਜਾਨੀ ਨੇ ਸੰਖੇਪ ਸੁਣਵਾਈ ਪਿੱਛੋਂ ਆਪਣੇ ਫ਼ੈਸਲੇ ’ਚ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਜ਼ਮਾਨਤ ਨਾ ਦੇਣ ਲਈ ਅਜੇ ਵੀ ਕਾਫ਼ੀ ਆਧਾਰ ਹਨ। ਇਕ ਅਸਲੀ ਅਤੇ ਵਾਜਬ ਜੋਖ਼ਮ ਮੌਜੂਦ ਹੈ ਕਿ ਬਿਨੇਕਾਰ ਨੀਰਵ ਮੋਦੀ ਅਦਾਲਤ ’ਚ ਹਾਜ਼ਰ ਹੋਣ ’ਚ ਅਸਫਲ ਰਹੇਗਾ ਤੇ ਗਵਾਹਾਂ ਨੂੰ ਪ੍ਰਭਾਵਿਤ ਕਰੇਗਾ।

Add a Comment

Your email address will not be published. Required fields are marked *