ਕੋਵਿਸ਼ੀਲਡ ਦੇ Side Effects ਦੀ ਚਰਚਾ ਵਿਚਾਲੇ ਕੰਪਨੀ ਦਾ ਵੱਡਾ ਫ਼ੈਸਲਾ

ਹਾਲ ਹੀ ਵਿਚ ਕੋਰੋਨਾ ਵੈਕਸੀਨ ਦੇ Side Effects ਦੀ ਗੱਲ ਸਾਹਮਣੇ ਆਉਣ ਮਗਰੋਂ ਵੈਕਸੀਨ ਬਣਾਉਣ ਵਾਲੀ ਕੰਪਨੀ AstraZeneca ਨੇ ਵੱਡਾ ਫ਼ੈਸਲਾ ਲੈਂਦਿਆਂ ਵਿਸ਼ਵ ਭਰ ਤੋਂ ਵੈਕਸੀਨ ਵਾਪਸ ਮੰਗਵਾ ਲਈ ਹੈ। ਕੰਪਨੀ ਨੇ ਅਦਾਲਤੀ ਦਸਤਾਵੇਜ਼ਾਂ ਵਿਚ ਮੰਨਿਆ ਸੀ ਕਿ ਇਸ ਦੇ ਦੁਰਲਭ ਅਤੇ ਖਤਰਨਾਕ Side Effects ਹੋ ਸਕਦੇ ਹਨ। ਹਾਲਾਂਕਿ ਕੰਪਨੀ ਨੇ ਕਿਹਾ ਹੈ ਕਿ ਵੈਕਸੀਨ ਨੂੰ ਵਪਾਰਕ ਕਾਰਨਾਂ ਕਰਕੇ ਬਾਜ਼ਾਰ ਤੋਂ ਹਟਾਇਆ ਜਾ ਰਿਹਾ ਹੈ। 

ਟੈਲੀਗ੍ਰਾਫ਼ ਨੇ ਮੰਗਲਵਾਰ ਨੂੰ ਕਿਹਾ ਕਿ ਕੰਪਨੀ ਨੇ ਕਿਹਾ ਹੈ ਕਿ ਹੁਣ ਵੈਕਸੀਨ ਦਾ ਨਿਰਮਾਣ ਜਾਂ ਪੂਰਤੀ ਨਹੀਂ ਕੀਤੀ ਜਾ ਰਹੀ ਹੈ। ਕੰਪਨੀ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਉਹ ਵੈਕਸੀਨ ਨੂੰ ਵਿਸ਼ਵ ਪੱਧਰ ‘ਤੇ ਵਾਪਸ ਲੈ ਰਹੀ ਹੈ। ਪਹਿਲਾਂ ਕੰਪਨੀ ਨੇ ਵੈਕਸੀਨ ਦੇ Side Effects ਦੀ ਗੱਲ ਵੀ ਮੰਨੀ ਸੀ, ਹਾਲਾਂਕਿ ਕੰਪਨੀ ਨੇ ਕਿਹਾ ਹੈ ਕਿ ਵੈਕਸੀਨ ਨੂੰ ਬਾਜ਼ਾਰ ਤੋਂ ਕਿਸੇ ਹੋਰ ਵਜ੍ਹਾ ਨਾਲ ਹਟਾਇਆ ਜਾ ਰਿਹਾ ਹੈ। ਕੰਪਨੀ ਨੇ ਜ਼ੋਰ ਦੇ ਕੇ ਕਿਹਾ ਕਿ ਵੈਕਸੀਨ ਦੀ ਵਾਪਸੀ ਉਸ ਦੇ ਇਸ ਕਬੂਲਨਾਮੇ ਨਾਲ ਜੁੜੀ ਨਹੀਂ ਹੈ ਕਿ ਉਹ TTS ਦਾ ਕਾਰਨ ਬਣ ਸਕਦੀ ਹੈ। 

ਕੰਪਨੀ ਨੇ ਆਪਣੀ ਮਰਜ਼ੀ ਨਾਲ ਮਾਰਕੀਟਿੰਗ ਦਾ ਅਧਿਕਾਰ ਵਾਪਸ ਲੈ ਲਿਆ ਹੈ, ਇਸ ਲਈ ਇਹ ਵੈਕਸੀਨ ਹੁਣ ਯੂਰੋਪੀ ਸੰਘ ਵਿਚ ਵਰਤੋਂ ਲਈ ਅਧਿਕਾਰਤ ਨਹੀਂ ਹੈ। ਵਾਪਸੀ ਦੀ ਅਰਜ਼ੀ 5 ਮਾਰਚ ਨੂੰ ਕੀਤੀ ਗਈ ਸੀ ਤੇ ਇਹ ਮੰਗਲਵਾਰ ਨੂੰ ਪ੍ਰਭਾਵੀ ਹੋਇਆ। ਅਜਿਹੇ ਹੀ ਨਿਕਾਸੀ ਦੀਆਂ ਅਰਜ਼ੀਆਂ ਯੂ.ਕੇ. ਤੇ ਹੋਰ ਦੇਸ਼ਾਂ ਵਿਚ ਪੇਸ਼ ਕੀਤੀਆਂ ਜਾਣਗੀਆਂ। AstraZeneca ਨੇ ਕਿਹਾ ਕਿ ਵਿਸ਼ਵ ਪੱਧਰੀ ਮਹਾਮਾਰੀ ਨੂੰ ਖ਼ਤਮ ਕਰਨ ਵਿਚ ਵੈਕਸਜ਼ੇਵਰੀਆ ਦੁਆਰਾ ਨਿਭਾਈ ਗਈ ਭੂਮਿਕਾ ‘ਤੇ ਸਾਨੂੰ ਮਾਣ ਹੈ। ਇਕ ਅੰਦਾਜ਼ੇ ਮੁਤਾਬਕ ਪਹਿਲੇ ਸਾਲ ਵਿਚ 6.5 ਮੀਲੀਅਨ ਤੋਂ ਵੱਧ ਲੋਕਾਂ ਦੀ ਜਾਨ ਬਚਾਈ ਗਈ ਅਤੇ ਵਿਸ਼ਵ ਪੱਧਰ ‘ਤੇ 3 ਬੀਲੀਅਨ ਤੋਂ ਵੱਧ ਖੁਰਾਕ ਦੀ ਪੂਰਤੀ ਕੀਤੀ ਗਈ। ਕੰਪਨੀ ਨੇ ਕਿਹਾ ਕਿ ਸਾਡੀਆਂ ਕੋਸ਼ਿਸ਼ਾਂ ਨੂੰ ਦੁਨੀਆ ਭਰ ਦੀਆਂ ਸਰਕਾਰਾਂ ਨੇ ਮਾਨਤਾ ਦਿੱਤੀ ਹੈ ਤੇ ਇਸ ਨੂੰ ਵਿਆਪਕ ਰੂਪ ਨਾਲ ਮਹਾਮਾਰੀ ਨੂੰ ਖ਼ਤਮ ਕਰਨ ਦੀ ਇਕ ਮਹੱਵਪੂਰਨ ਕੜੀ ਮੰਨਿਆ ਜਾਂਦਾ ਹੈ। 

Add a Comment

Your email address will not be published. Required fields are marked *