ਚੁਣਾਵੀ ਹਲਫ਼ਨਾਮੇ ਤੋਂ ਹੋਇਆ ਖ਼ੁਲਾਸਾ, ਸਚਿਨ ਅਤੇ ਸਾਰਾ ਦਾ ਹੋ ਚੁੱਕਾ ਹੈ ਤਲਾਕ

ਜੈਪੁਰ- ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਆਪਣੀ ਪਤਨੀ ਸਾਰਾ ਪਾਇਲਟ ਤੋਂ ਵੱਖ ਹੋ ਚੁੱਕੇ ਹਨ। ਦੋਹਾਂ ਵਿਚਾਲੇ ਤਲਾਕ ਹੋ ਚੁੱਕਾ ਹੈ। ਦਰਅਸਲ ਚੁਣਾਵੀ ਹਲਫ਼ਨਾਮੇ ‘ਚ ਸਚਿਨ ਪਾਇਲਟ ਨੇ ਖ਼ੁਦ ਨੂੰ ਤਲਾਕਸ਼ੁਦਾ ਦੱਸਿਆ ਹੈ। ਸਚਿਨ ਨੇ ਟੋਂਕ ਵਿਧਾਨ ਸਭਾ ਸੀਟ ਤੋਂ ਨਾਮਜ਼ਦਗੀ ਭਰੀ। ਨਾਮਜ਼ਦਗੀ ਭਰਨ ਦੌਰਾਨ ਸਚਿਨ ਪਾਇਲਟ ਨੇ ਜੋ ਐਫੀਡੇਵਿਟ ਦਿੱਤਾ ਹੈ, ਉਸ ‘ਚ ਪਤਨੀ ਦੇ ਨਾਂ ਦੇ ਅੱਗੇ ਤਲਾਕਸ਼ੁਦਾ ਲਿਖਿਆ ਹੈ।

ਦੱਸ ਦੇਈਏ ਕਿ ਸਾਲ 2018 ਦੀਆਂ ਵਿਧਾਨ ਸਭਾ ਚੋਣਾਂ ਵਿਚ ਸਚਿਨ ਨੇ ਆਪਣੇ ਹਲਫ਼ਨਾਮੇ ਵਿਚ ਸਾਰਾ ਪਾਇਲਟ ਦਾ ਵੀ ਜ਼ਿਕਰ ਕੀਤਾ ਸੀ ਅਤੇ ਨਾਲ ਹੀ ਉਨ੍ਹਾਂ ਦੀ ਜਾਇਦਾਦ ਦਾ ਵੀ ਵੇਰਵਾ ਦਿੱਤਾ ਸੀ ਪਰ 2023 ਦੇ ਹਲਫ਼ਨਾਮੇ ਵਿਚ ਉਨ੍ਹਾਂ ਨੇ ਖ਼ੁਦ ਨੂੰ ਤਲਾਕਸ਼ੁਦਾ ਦੱਸਿਆ ਹੈ। ਦੱਸ ਦੇਈਏ ਕਿ ਜਨਵਰੀ 2004 ਵਿਚ ਸਚਿਨ ਅਤੇ ਸਾਰਾ ਦਾ ਵਿਆਹ ਹੋਇਆ ਸੀ। ਇਸ ਵਿਆਹ ਵਿਚ ਬਹੁਤ ਘੱਟ ਲੋਕਾਂ ਨੂੰ ਸੱਦਾ ਦਿੱਤਾ ਗਿਆ ਸੀ।

ਸਚਿਨ ਅਤੇ ਸਾਰਾ ਦੇ ਵੱਖ ਹੋਣ ਦੇ ਚਰਚੇ ਪਹਿਲਾਂ ਵੀ ਹੋ ਚੁੱਕੇ ਹਨ। 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਸਚਿਨ ਅਤੇ ਸਾਰਾ ਦੇ ਵੱਖ ਹੋਣ ਦੀਆਂ ਚਰਚਾਵਾਂ ਸਨ ਪਰ ਉਸ ਸਮੇਂ ਇਨ੍ਹਾਂ ਨੇ ਅਫ਼ਵਾਹ ਦੱਸ ਕੇ ਖਾਰਜ ਕਰ ਦਿੱਤਾ ਸੀ। ਸਾਰਾ ਜੰਮੂ-ਕਸ਼ਮੀਰ ਦੇ ਦਿੱਗਜ਼ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਦੀ ਧੀ ਹੈ। ਸਚਿਨ ਅਤੇ ਸਾਰਾ ਦੇ ਦੋ ਪੁੱਤਰ ਹਨ। 

Add a Comment

Your email address will not be published. Required fields are marked *