ਜਲੰਧਰ ‘ਚ ਬੋਰੀ ‘ਚੋਂ ਮਿਲੀ ਖੂਨ ਨਾਲ ਲੱਥਪੱਥ ਲਾਸ਼
May 7, 2024
![](http://mehakewattan.com/wp-content/uploads/2024/05/2024_5image_16_40_226067042untitled12354678901-ll.jpg)
ਜਲੰਧਰ – ਜਲੰਧਰ ਦੇ ਗਦਾਈਪੁਰ ‘ਚ ਵੱਡੀ ਵਾਰਦਾਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਘਰ ‘ਚੋਂ ਖੂਨ ਨਾਲ ਲੱਥਪੱਖ ਲਾਸ਼ ਬੋਰੀ ‘ਚੋਂ ਮਿਲੀ। ਫਿਲਹਾਲ ਮ੍ਰਿਤਕ ਦੀ ਪਛਾਣ ਅਜੇ ਤੱਕ ਨਹੀਂ ਹੋ ਪਾਈ। ਪੁਲਸ ਜਾਂਚ ਕਰ ਰਹੀ ਹੈ ਕਿ ਆਖਿਰ ਲਾਸ਼ ਵਿਅਕਤੀ ਜਾਂ ਕਿਸੇ ਔਰਤ ਦੀ ਹੈ।
ਜਾਣਕਾਰੀ ਮੁਤਾਬਕ ਜਦੋਂ ਲੋਕਾਂ ਨੂੰ ਕਮਰੇ ‘ਚੋਂ ਬਦਬੂ ਆਈ ਤਾਂ ਪੁਲਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਥਾਣਾ 8 ਅਤੇ ਚੌਕੀ ਫੋਕਲ ਪੁਆਇੰਟ ਦੀ ਪੁਲਸ ਪਾਰਟੀ ਮੌਕੇ ‘ਤੇ ਪਹੁੰਚ ਗਈ। ਪੁਲਸ ਨੇ ਕਮਰੇ ਨੂੰ ਅੰਦਰੋਂ ਬੰਦ ਕਰ ਦਿੱਤਾ ਹੈ ਅਤੇ ਕਿਸੇ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਹੈ। ਸ਼ੱਕ ਹੈ ਕਿ ਕਿਸੇ ਦਾ ਕਤਲ ਕਰਕੇ ਲਾਸ਼ ਨੂੰ ਬੋਰੀ ਵਿੱਚ ਪਾ ਦਿੱਤਾ ਗਿਆ ਹੈ ਜਿਸ ਨੂੰ ਪੁਲਸ ਜਲਦ ਹੀ ਕਲੀਅਰ ਕਰੇਗੀ।