ਕੈਨੇਡਾ ਦੇ ਮਸ਼ਹੂਰ ਰਿਐਲਿਟੀ ਟੀ. ਵੀ. ਸ਼ੋਅ ’ਚ ਪੰਜਾਬੀ ਮੁੰਡੇ ਨੇ ਪਾਈ ਧੱਕ
![](http://mehakewattan.com/wp-content/uploads/2024/05/01_01_281036899eshan2-ll.jpg)
ਪੰਜਾਬੀਆਂ ਨੇ ਦੇਸ਼-ਵਿਦੇਸ਼ਾਂ ’ਚ ਪੰਜਾਬ ਦਾ ਨਾਂ ਚਮਕਾਇਆ ਹੈ। ਅਜਿਹੀ ਕੋਈ ਜਗ੍ਹਾ ਨਹੀਂ ਹੈ, ਜਿਥੇ ਪੰਜਾਬੀ ਨਾ ਵੱਸਦੇ ਹੋਣ। ਉਥੇ ਕੈਨੇਡਾ ਇਕ ਅਜਿਹਾ ਦੇਸ਼ ਹੈ, ਜਿਥੇ ਵੱਡੀ ਗਿਣਤੀ ’ਚ ਪੰਜਾਬੀ ਵਸੇ ਹੋਏ ਹਨ। ਕੈਨੇਡਾ ਦੇ 19 ਸਾਲ ਦੇ ਪੰਜਾਬੀ ਮੁੰਡੇ ਇਸ਼ਾਨ ਸੋਬਤੀ ਨੇ ਕੁਝ ਅਜਿਹਾ ਕਰ ਦਿਖਾਇਆ ਹੈ, ਜਿਸ ਕਾਰਨ ਕੈਨੇਡਾ ਟੀ. ਵੀ. ਰਿਐਲਿਟੀ ਇੰਡਸਟਰੀ ’ਚ ਪੰਜਾਬੀਆਂ ਦਾ ਨਾਂ ਉੱਚਾ ਹੋ ਗਿਆ ਹੈ।
ਅਸਲ ’ਚ ਇਸ਼ਾਨ ਸੋਬਤੀ ਨੇ ਹਾਲ ਹੀ ’ਚ ਕੈਨੇਡਾ ਦੇ ਮਸ਼ਹੂਰ ਟੀ. ਵੀ. ਰਿਐਲਿਟੀ ਸ਼ੋਅ ‘ਕੈਨੇਡਾ’ਸ ਗੌਟ ਟੈਲੇਂਟ’ ਲਈ ਆਡੀਸ਼ਨ ਦਿੱਤਾ ਸੀ। ਇਸ ਆਡੀਸ਼ਨ ਦੀ ਵੀਡੀਓ ਸਾਹਮਣੇ ਆ ਗਈ ਹੈ, ਜਿਸ ’ਚ ਇਸ਼ਾਨ ਨੂੰ ਸ਼ੋਅ ਦੇ ਜੱਜਾਂ ਵਲੋਂ ਸਟੈਂਡਿੰਗ ਓਵੇਸ਼ਨ ਮਿਲਦੀ ਦਿਖਾਈ ਦੇ ਰਹੀ ਹੈ। ਇਸ਼ਾਨ ਸੋਬਤੀ ਨੇ ਆਡੀਸ਼ਨ ਦੌਰਾਨ ਵਿਟਨੀ ਹਿਊਸਟਨ ਦੇ ਗੀਤ ‘ਹਾਓ ਵਿਲ ਆਈ ਨੌ’ ਨੂੰ ਗਾਇਆ, ਜਿਸ ਦੀ ਆਵਾਜ਼ ਨੇ ਸ਼ੋਅ ’ਚ ਮੌਜੂਦ ਹਰ ਵਿਅਕਤੀ ਨੂੰ ਮੰਤਰ ਮੁਗਧ ਕਰ ਦਿੱਤਾ। ਜੱਜਾਂ ਦੇ ਨਾਲ-ਨਾਲ ਦਰਸ਼ਕਾਂ ਨੇ ਵੀ ਇਸ਼ਾਨ ਸੋਬਤੀ ਨੂੰ ਸਟੈਂਡਿੰਗ ਓਵੇਸ਼ਨ ਦਿੱਤੀ।
ਦੱਸ ਦੇਈਏ ਕਿ ਇਸ਼ਾਨ ਸੋਬਤੀ ਬ੍ਰਿਟਿਸ਼ ਕੋਲੰਬੀਆ ਦੇ ਮਿਸ਼ਨ ਸ਼ਹਿਰ ’ਚ ਰਹਿੰਦਾ ਹੈ। ਸ਼ੋਅ ਦੌਰਾਨ ਉਸ ਦੇ ਮਾਤਾ-ਪਿਤਾ ਤੇ ਭਰਾ ਵੀ ਉਸ ਦੀ ਹੌਸਲਾ-ਅਫਜ਼ਾਈ ਕਰਨ ਪਹੁੰਚੇ ਸਨ। ਇਸ ਸ਼ੋਅ ਨੂੰ ਜਿੱਤਣ ਵਾਲੇ ਨੂੰ 1 ਮਿਲੀਅਨ ਡਾਲਰਸ ਦਾ ਇਨਾਮ ਦਿੱਤਾ ਜਾਵੇਗਾ।
![](http://mehakewattan.com/wp-content/uploads/2023/07/ALL-ADDS-2023_page-0001-1638x2048-1.jpg)