ਫਿਲਮ ‘ਪਾਊਡਰ’ ਦੀ ਸ਼ੂਟਿੰਗ ਪੂਰੀ, ਕੰਟੈਂਟ ਦੀ ਦੁਨੀਆ ‘ਚ ਹੋਵੇਗਾ TVF ਦਾ ਬੋਲਬਾਲਾ

ਮੁੰਬਈ – ਟੀ. ਵੀ. ਐੱਫ. (ਦਿ ਵਾਇਰਲ ਫੀਵਰ) ਨੇ ਦਰਸ਼ਕਾਂ ਨੂੰ ਬਹੁਤ ਸ਼ਾਨਦਾਰ ਕੰਟੈਂਟ ਨਾਲ ਨਵਾਜਿਆ ਹੈ, ਜੋ ਉਨ੍ਹਾਂ ਦਾ ਪੂਰੀ ਤਰ੍ਹਾਂ ਮਨੋਰੰਜਨ ਕਰਦਾ ਹੈ। ਟੀ. ਵੀ. ਐੱਫ. ਇਕ ਇੰਡੀਅਨ ਕੰਟੈਂਟ ਪਲੇਅਰ ਹੈ, ਜਿਸ ਦੇ ਆਈ. ਐੱਮ. ਡੀ. ਵੀ. ਦੀ ਟਾਪ 250 ਲਿਸਟ ’ਚ 7 ਸ਼ੋਅ ਸ਼ਾਮਲ ਹਨ ਜਦਕਿ ਟੋਟਲ ਇੰਡੀਆ ਵੱਲੋਂ ਇਸ ਲਿਸਟ ’ਚ 10 ਵੈੱਬ ਸੀਰੀਜ਼ ਸ਼ਾਮਲ ਹਨ। ਟੀ. ਵੀ. ਐੱਫ. ਆਪਣੀ ਅਗਲੀ ਫਿਲਮ ‘ਪਾਊਡਰ’ ਨਾਲ ਕੰਨੜ ਫਿਲਮਾਂ ਦੀ ਦੁਨੀਆ ’ਚ ਦਾਖਲ ਹੋ ਰਿਹਾ ਹੈ।

ਟੀ. ਵੀ. ਐੱਫ. ਪਹਿਲੀ ਕੰਨੜ ਫੀਚਰ ਫਿਲਮ ‘ਪਾਊਡਰ’ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ। ਟੀ. ਵੀ. ਐੱਫ. ਅੱਗੇ ਵਧਦਾ ਜਾ ਰਿਹਾ ਹੈ ਅਤੇ ਉਸ ਦਾ ਰੁਕਣ ਦਾ ਕੋਈ ਇਰਾਦਾ ਨਹੀਂ ਹੈ। ਟੀ. ਵੀ. ਐੱਫ. ਨੇ ਹੁਣ ਤੱਕ ਵੱਡੇ ਪੱਧਰ ’ਤੇ ਦਰਸ਼ਕਾਂ ਨੂੰ ਕੁਝ ਕਮਾਲ ਦੇ ਕੰਟੈਂਟ ਦਿੱਤੇ ਹਨ। ਅਜਿਹੇ ’ਚ ਹੁਣ ਇਹ ਆਪਣੇ ਖੰਭ ਫੈਲਾ ਕੇ ਨਵੀਂ ਉਡਾਣ ਭਰਨ ਲਈ ਤਿਆਰ ਹੈ। ਟੀ. ਵੀ. ਐੱਫ. ਲਈ ਕੁੱਲ ਮਿਲਾ ਕੇ ਕਿਹਾ ਜਾਵੇ ਤਾਂ ਸਾਲ 2024 ਕਾਬਲ-ਏ-ਤਾਰੀਫ ਸਾਲ ਲੱਗ ਰਿਹਾ ਹੈ।

Add a Comment

Your email address will not be published. Required fields are marked *