ਨੈੱਟਫਲਿਕਸ ‘ਤੇ ਨਵੇਂ ਸ਼ੋਅ’ ਨਾਲ ਮਾਲਾ-ਮਾਲ ਹੋਇਆ ਕਪਿਲ

ਮੁੰਬਈ : ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦਾ ਸ਼ੋਅ ‘ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ’ ਨੈੱਟਫਲਿਕਸ ‘ਤੇ ਸਟ੍ਰੀਮ ਕਰ ਰਿਹਾ ਹੈ। ਹਾਲ ‘ਚ ਕਪਿਲ ਸ਼ਰਮਾ ਅਤੇ ਸ਼ੋਅ ਦੇ ਹੋਰ ਕਲਾਕਾਰਾਂ ਦੀ ਫੀਸ ਦਾ ਖੁਲਾਸਾ ਹੋਇਆ ਹੈ, ਜਿਸ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਖ਼ਬਰਾਂ ਮੁਤਾਬਕ ਕਾਮੇਡੀਅਨ ਕਪਿਲ ਸ਼ਰਮਾ ਇੱਕ ਐਪੀਸੋਡ ਲਈ 5 ਕਰੋੜ ਰੁਪਏ ਲੈ ਰਹੇ ਹਨ। ‘ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ’ ਨੈੱਟਫਲਿਕਸ ‘ਤੇ ਸਟ੍ਰੀਮ ਹੋ ਰਿਹਾ ਹੈ, ਜਿਸ ਵਿੱਚ ਹੁਣ ਤੱਕ ਰਣਬੀਰ ਕਪੂਰ, ਨੀਤੂ ਕਪੂਰ, ਚਮਕੀਲਾ ਕਾਸਟ, ਵਿੱਕੀ ਕੌਸ਼ਲ, ਸੰਨੀ ਕੌਸ਼ਲ, ਆਮਿਰ ਖਾਨ, ਸੰਨੀ ਦਿਓਲ ਤੇ ਬੌਬੀ ਦਿਓਲ ਬਤੌਰ ਮਹਿਮਾਨ ਆ ਚੁੱਕੇ ਹਨ।

ਮੀਡੀਆ ਰਿਪੋਰਟਾਂ ਅਨੁਸਾਰ, ਕਪਿਲ ਸ਼ਰਮਾ ਨੇ ਕਥਿਤ ਤੌਰ ‘ਤੇ 5 ਐਪੀਸੋਡ ਲਈ 26 ਕਰੋੜ ਰੁਪਏ ਦੀ ਵੱਡੀ ਰਕਮ ਲਈ ਹੈ। ਇਹ ਪ੍ਰਤੀ ਐਪੀਸੋਡ 5 ਕਰੋੜ ਰੁਪਏ ਤੋਂ ਥੋੜ੍ਹਾ ਜ਼ਿਆਦਾ ਹੈ। ਰਿਪੋਰਟਾਂ ਦਾ ਕਹਿਣਾ ਹੈ ਕਿ ਸੁਨੀਲ ਗਰੋਵਰ ਝਗੜੇ ਤੋਂ ਬਾਅਦ ਕਪਿਲ ਨਾਲ ਵਾਪਸ ਆਏ ਹਨ, ਉਹ ਪ੍ਰਤੀ ਐਪੀਸੋਡ 25 ਲੱਖ ਰੁਪਏ ਚਾਰਜ ਕਰ ਰਹੇ ਹਨ। ਰਿਪੋਰਟ ‘ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਅਰਚਨਾ ਪੂਰਨ ਸਿੰਘ, ਜੋ ਆਮ ਤੌਰ ‘ਤੇ ਦਰਸ਼ਕਾਂ ‘ਚ ਬੈਠਦੀ ਹੈ, ਉਸ ਨੂੰ ਪ੍ਰਤੀ ਐਪੀਸੋਡ 10 ਲੱਖ ਰੁਪਏ ਦਿੱਤੇ ਜਾ ਰਹੇ ਹਨ। ਜਦੋਂ ਕਿ ਕ੍ਰਿਸ਼ਨਾ ਅਭਿਸ਼ੇਕ, ਕੀਕੂ ਸ਼ਾਰਦਾ ਅਤੇ ਰਾਜੀਵ ਠਾਕੁਰ ਨੂੰ ਕ੍ਰਮਵਾਰ 10 ਲੱਖ, 7 ਲੱਖ ਅਤੇ 6 ਲੱਖ ਰੁਪਏ ਦਿੱਤੇ ਜਾ ਰਹੇ ਹਨ।

ਕਪਿਲ ਸ਼ਰਮਾ ਨੇ 30 ਮਾਰਚ ਨੂੰ ਨੈੱਟਫਲਿਕਸ ‘ਤੇ ‘ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ’ ਦੀ ਸ਼ੁਰੂਆਤ ਕੀਤੀ। ਇਸ ਦੇ ਪ੍ਰੀਮੀਅਰ ਤੋਂ ਲੈ ਕੇ ਪੰਜ ਐਪੀਸੋਡ ਸਟ੍ਰੀਮ ਕੀਤੇ ਗਏ ਹਨ। ਜਦੋਂ ਕਿ ਉਨ੍ਹਾਂ ਨੇ ਇਸ ਦੀ ਸ਼ੁਰੂਆਤ ਰਣਬੀਰ ਕਪੂਰ, ਨੀਤੂ ਕਪੂਰ ਅਤੇ ਰਿਧੀਮਾ ਕਪੂਰ ਨਾਲ ਕੀਤੀ ਸੀ। ਹੁਣ ਤੱਕ ਉਸ ਨੇ ‘ਅਮਰ ਸਿੰਘ ਚਮਕੀਲਾ’ ਦੀ ਟੀਮ ਦਿਲਜੀਤ ਦੋਸਾਂਝ, ਪਰਿਣੀਤੀ ਚੋਪੜਾ ਅਤੇ ਇਮਤਿਆਜ਼ ਅਲੀ ਨੂੰ ਹੋਸਟ ਕੀਤਾ ਹੈ ਅਤੇ ਹਾਲ ਹੀ ‘ਚ ਆਮਿਰ ਖ਼ਾਨ ਵੀ ਕਪਿਲ ਦੇ ਸ਼ੋਅ ‘ਚ ਮਹਿਮਾਨ ਵਜੋਂ ਆਏ ਸਨ।

ਪਿਛਲੇ ਮਹੀਨੇ ਕਪਿਲ ਨੇ ਇੱਕ ਇੰਟਰਵਿਊ ‘ਚ ਮੀਡੀਆ ਨੂੰ ਕਿਹਾ, ”ਸੁਨੀਲ, ਕ੍ਰਿਸ਼ਨਾ, ਕੀਕੂ, ਰਾਜੀਵ ਅਤੇ ਮੈਂ ਬਹੁਤ ਲੰਬੇ ਸਮੇਂ ਤੋਂ ਦੋਸਤ ਹਾਂ ਅਤੇ ਜਿਸ ਤਰ੍ਹਾਂ ਤੁਸੀਂ ਸਾਨੂੰ ਸਕ੍ਰੀਨ ‘ਤੇ ਦੇਖਦੇ ਹੋ, ਅਸੀਂ ਅਸਲ ‘ਚ ਉਹੀ ਹਾਂ। ‘ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ’ ਸਾਡੇ ਲਈ ਕਈ ਤਰ੍ਹਾਂ ਨਾਲ ਖ਼ਾਸ ਹੈ। ਨੈੱਟਫਲਿਕਸ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਕਿਉਂਕਿ ਹੁਣ ਤੁਸੀਂ ਸਾਨੂੰ ਕਿਸੇ ਵੀ ਸਮੇਂ, ਕਿਤੇ ਵੀ ਦੇਖ ਸਕਦੇ ਹੋ। ਬਸ ਯਾਦ ਰੱਖੋ ਹਰ ਸ਼ਨੀਵਾਰ ਨੂੰ ਇੱਕ ਨਵਾਂ ਐਪੀਸੋਡ ਆਉਂਦਾ ਹੈ।”

Add a Comment

Your email address will not be published. Required fields are marked *